ਨਵੀਂ ਦਿੱਲੀ: ਸਿਆਚਿਨ ਦੇ ਉੱਤਰੀ ਗਲੇਸ਼ੀਅਰ ਵਿੱਚ ਆਏ ਐਵਲਾਂਚ (ਬਰਫ਼ ਖਿਸਕਣ) ਤੋਂ ਬਾਅਦ ਕੁਝ ਜਵਾਨ ਬਰਫ ਹੇਠਾਂ ਦੱਬੇ ਗਏ ਹਨ। ਸੂਤਰਾਂ ਅਨੁਸਾਰ ਘੱਟੋ-ਘੱਟ ਅੱਠ ਸੈਨਿਕ ਲਾਪਤਾ ਹਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਸੈਨਿਕ ਅੱਜ ਦੁਪਹਿਰ ਪੈਟਰੋਲਿੰਗ ਡਿਊਟੀ 'ਤੇ ਸਨ। ਸਿਆਚਿਨ ਗਲੇਸ਼ੀਅਰ ਹਿਮਾਲਿਆ ਦੇ ਪੂਰਬੀ ਕਾਰਕੋਰਮ ਪਹਾੜੀ ਸ਼੍ਰੇਣੀ ਵਿੱਚ ਸਥਿਤ ਹੈ, ਜਿੱਥੇ ਭਾਰਤ ਤੇ ਪਾਕਿਸਤਾਨ ਦਰਮਿਆਨ ਕੰਟਰੋਲ ਰੇਖਾ ਖ਼ਤਮ ਹੁੰਦੀ ਹੈ। ਫੌਜ ਨੇ ਇਸ ਖੇਤਰ ਵਿੱਚ ਇਕ ਬ੍ਰਿਗੇਡ ਤਾਇਨਾਤ ਕੀਤੀ ਹੈ, ਜਿੱਥੇ ਕੁਝ ਚੌਕੀਆਂ 6,400 ਮੀਟਰ ਦੀ ਉਚਾਈ 'ਤੇ ਸਥਿਤ ਹਨ।