ਚੰਡੀਗੜ੍ਹ: ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹਰੇਕ ਮੰਤਰੀ ਦੇ ਹਾਊਸ ਰੈਂਟ ਵਿੱਚ ਵੱਡੇ ਪੱਧਰ 'ਤੇ ਵਾਧਾ ਕਰ ਕੇ ਉਸ ਨੂੰ 80 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਦੱਸ ਦੇਈਏ ਮੌਜੂਦਾ ਹਰਿਆਣਾ ਦੇ ਮੰਤਰੀਆਂ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਹਾਊਸ ਰੈਂਟ ਵਜੋਂ ਮਿਲਦੇ ਹਨ।
ਇਸ ਤੋਂ ਇਲਾਵਾ ਬਿਜਲੀ ਤੇ ਪਾਣੀ ਦੇ ਬਿੱਲ ਲਈ ਵੀ 20 ਹਜ਼ਾਰ ਰੁਪਏ ਵੱਖਰੇ ਤੌਰ 'ਤੇ ਮਿਲਣਗੇ। ਯਾਨੀ, ਹਰ ਮੰਤਰੀ ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੀ ਰਕਮ ਦਿੱਤੀ ਜਾਏਗੀ।