ਨਵੀਂ ਦਿੱਲੀ: ਹਾਲ ਹੀ ਦੇ ਸਮੇਂ ਭਾਰਤ ‘ਚ ਸੜਕ ‘ਤੇ ਪੈਦਲ ਚੱਲਣਾ ਜ਼ਿਆਦਾ ਖ਼ਤਰਨਾਕ ਹੋ ਗਿਆ ਹੈ। ਲੋਕ ਆਪਣੀ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਜਾਨ ਗਵਾ ਰਹੇ ਹਨ। ਇਹ ਅਸੀਂ ਨਹੀਂ ਸਗੋਂ ਇੱਕ ਰਿਪੋਰਟ ਦਾ ਕਹਿਣਾ ਹੈ। ਇਸ ਨੂੰ ਆਵਾਜਾਈ ਮੰਤਰਾਲੇ ਨੇ ਜਾਰੀ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸੜਕ ਹਾਦਸਿਆਂ ‘ਚ ਪੈਦਲ ਯਾਤਰੀਆਂ ਦੀ ਮੌਤ ਦਾ ਅੰਕੜਾ ਪਿਛਲ਼ੇ ਚਾਰ ਸਾਲ ‘ਚ 84% ਵਧ ਗਿਆ ਹੈ। ਰਿਪੋਰਟ ਮੁਤਾਬਕ ਹਰ ਦਿਨ ਦੇਸ਼ ‘ਚ ਔਸਤਨ 34 ਤੋਂ 62 ਮੌਤਾਂ ਹੋ ਰਹੀਆਂ ਹਨ।


ਜੇਕਰ ਗੱਲ ਕਰੀਏ 2014 ਦੇ ਸੜਕ ਹਾਦਸਿਆਂ ਦੀ ਤਾਂ ਇਨ੍ਹਾਂ ‘ਚ ਮਰਨ ਵਾਲੇ ਪੈਦਲ ਯਾਤਰੀਆਂ ਦੀ ਗਿਣਤੀ 12,330 ਸੀ, ਜੋ 2018 ‘ਚ ਵਧ ਕੇ 22,656 ਹੋ ਗਈ। ਸਾਲ 2015 ‘ਚ ਸੜਕ ਐਕਸੀਡੈਂਟ ‘ਚ ਮ੍ਰਿਤਕਾਂ ਦੀ ਗਿਣਤੀ 13,894 ਹੋ ਸੀ, ਜੋ 2016 ‘15,746 ਤੇ 2017 ‘20,457 ਪੈਦਲ ਯਾਤਰੀ ਮਾਰੇ ਗਏ ਤੇ 2018 ‘ਚ ਦੇਸ਼ ਭਰ ‘ਚ ਸੜਕ ਹਾਦਸਿਆਂ ‘ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 22,656 ਹੋ ਗਈ।

ਸੜਕ ਸੁਰੱਖਿਆ ਨਾਲ ਜੁੜੇ ਇਸ਼ਤਿਹਾਰਾਂ ਨੇ ਰਿਪੋਰਟ ਪ੍ਰਕਾਸ਼ਤ ਹੋਣ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ। ਮੰਤਰਾਲੇ ਦੀ 2018 ਦੀ ਰਿਪੋਰਟ ‘ਚ ਪੱਛਮੀ ਬੰਗਾਲ ਟੌਪ ‘ਤੇ ਹੈ ਜਿੱਥੇ 2618 ਪੈਦਲ ਯਾਤਰੀਆਂ ਨੇ ਸੜਕ ਹਾਦਸਿਆਂ ‘ਚ ਜਾਨ ਗਵਾਈ।

ਇਸ ਲਿਸਟ ‘ਚ ਦੂਜੇ ਨੰਬਰ ‘ਤੇ ਮਹਾਰਾਸ਼ਟਰ ਹੈ ਜਿੱਥੇ 2515 ਯਾਤਰੀਆਂ ਦੀ ਸੜਕ ਹਾਦਸੇ ‘ਚ ਮੌਤ ਹੋਈ, ਤੀਜੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਹੈ ਜਿੱਥੇ ਪੈਦਲ ਯਾਤਰੀਆਂ ਦੀ ਮੌਤ ਦਾ ਅੰਕੜਾ 1569 ਰਿਹਾ।