ਜੇਐਨਯੂ ਸਟੂਡੈਂਟਸ ਯੂਨੀਅਨ ਦਾ ਮਾਰਚ, ਪੁਲਿਸ ਨੇ ਢਾਲ ਬਣ ਰੋਕਿਆ
ਏਬੀਪੀ ਸਾਂਝਾ | 18 Nov 2019 01:23 PM (IST)
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੇ ਵਿਦਿਆਰਥੀਆਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਵਿਦਿਆਰਥੀ ਸੰਸਦ ਵੱਲ ਮਾਰਚ ਕਰਨਗੇ। ਜੇਐਨਯੂ ਦੇ ਗੇਟ ਬਾਹਰ ਬੈਰੀਕੇਡ ਲਾ ਕੇ ਪੁਲਿਸ ਨੇ ਮੇਨ ਗੇਟ ਬੰਦ ਕਰ ਦਿੱਤਾ ਹੈ।
ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੇ ਵਿਦਿਆਰਥੀਆਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਵਿਦਿਆਰਥੀ ਸੰਸਦ ਵੱਲ ਮਾਰਚ ਕਰਨਗੇ। ਜੇਐਨਯੂ ਦੇ ਗੇਟ ਬਾਹਰ ਬੈਰੀਕੇਡ ਲਾ ਕੇ ਪੁਲਿਸ ਨੇ ਮੇਨ ਗੇਟ ਬੰਦ ਕਰ ਦਿੱਤਾ ਹੈ। ਪੁਲਿਸ ਨੇ ਫਿਲਹਾਲ ਵਿਦਿਆਰਥੂਆਂ ਨੂੰ ਰੋਕ ਦਿੱਤਾ ਹੈ। ਗੇਟ ‘ਤੇ ਇਕੱਠਾ ਸਟੂਡੈਂਟਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਦਿਆਰਥੀਆਂ ਨੇ ਹੋਰਨਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਹੋਸਟਲ ਚਾਰਜ ਵਧਾਉਣ ਤੇ ਉੱਚ ਪੱਧਰੀ ਸਿੱਖਿਆ ਨੂੰ ਪ੍ਰਭਾਵਿੱਤ ਕਰਨ ਵਾਲੇ ਹੋਰ ਮੁੱਦਿਆਂ ਦੇ ਵਿਰੋਧ ‘ਚ ਅੱਜ ਸੰਸਦ ਤਕ ਕੱਢੇ ਜਾਣ ਵਾਲੇ ਮਾਰਚ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਫੀਸ ਵਾਧੇ ਕਰਕੇ ਜੇਐਨਯੂ ਵਿਦਿਆਰਥੀਆਂ ਦੇ ਅੰਦੋਲਨ ਦੇ ਮੱਦੇਨਜ਼ਰ ਮਨੁੱਖ ਸ੍ਰੋਤ ਵਿਕਾਸ ਮੰਤਰਾਲੇ ਨੇ ਯੂਜੀਸੀ ਦੇ ਸਾਬਕਾ ਚੇਅਰਮੈਨ ਵੀਐਸ ਚੌਹਾਨ ਦੀ ਪ੍ਰਧਾਨਗੀ ‘ਚ ਕਮੇਟੀ ਦਾ ਵੀ ਗਠਨ ਕੀਤਾ ਹੈ ਜੋ ਵਿਦਿਆਰਥੀਆਂ ਤੇ ਜੇਐਨਯੂ ਪ੍ਰਸਾਸ਼ਨ ‘ਚ ਗੱਲ ਕਰਨ ਤੋਂ ਬਾਅਦ ਆਪਣੇ ਸੁਝਾਅ ਸੌਂਪੇਗੀ।