ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ 13 ਦਸੰਬਰ ਤਕ ਚਲੇਗਾ। ਇਸ ਸੈਸ਼ਨ ‘ਚ ਸਰਕਾਰ ਨਾਗਰਿਕਤਾ ਬਿੱਲ ਨੂੰ ਪਾਸ ਕਰਨਾ ਚਾਹੇਗੀ ਜਦਕਿ ਦੂਜੇ ਪਾਸੇ ਵਿਰੋਧੀ ਧਿਰ ਸਰਕਾਰ ਨੂੰ ਕਈ ਮੁੱਦਿਆਂ ‘ਤੇ ਘੇਰੇਗਾ। ਵਿਰੋਧੀ ਦਲ ਦੇਸ਼ ‘ਚ ਆਰਥਿਕ ਸੁਸਤੀ ਅਤੇ ਕਸ਼ਮੀਰ ‘ਚ ਮੌਜੂਦਾ ਹਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਹੈ।

ਜਾਣੋਂ 27 ਨਵੇਂ ਬਿੱਲ ਕਿਹੜੇ ਹਨ:-

1- ਸਿਟੀਜ਼ਨਸ਼ਿਪ ਬਿੱਲ

2- ਰਾਸ਼ਟਰੀ ਨਦੀ ਗੰਗਾ ਬਿੱਲ

3- ਟੈਕਸ ਲਾਅ ਬਿੱਲ

4- ਇਲੈਕਟ੍ਰਾਨਿਕ ਸਿਗਰਟ ਦੀ ਮਨਾਹੀ ਬਿੱਲ

5- ਪੈਸਟੀਸਾਈਡ ਮੈਨੇਜਮੈਂਟ ਬਿੱਲ

6- ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀ ਬਿਲ

7- ਏਅਰਕ੍ਰਾਫਟ ਬਿੱਲ

8- ਕੰਪਨੀ ਬਿੱਲ

9- ਦ ਕੰਪੀਟਿਸ਼ਨ ਬਿੱਲ

10- ਇਨਸੋਲਵੈਂਸੀ ਅਤੇ ਦਿਵਾਲੀਆ ਬਿੱਲ

11- ਮਾਈਨਜ਼ ਅਤੇ ਮਿਨਰਲ ਬਿੱਲ

12- ਐਂਟੀ ਮੈਰੀਟਾਈਮ ਪਾਈਰੇਸੀ ਬਿੱਲ

13- ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ ਬਿੱਲ

14- ਦ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੇਗਨੇਂਸੀ ਬਿੱਲ

15- ਹੈਲਥ ਕੇਅਰ ਸਰਵਿਸ ਪਰਸਨਲ ਐਂਡ ਕਲੀਨਿਕਲ ਇਸਟੈਬਲਿਸ਼ਮੈਂਟ ਬਿੱਲ

16- ਅਸਿਸਟਿਡ ਰੀਪ੍ਰੋਡਕਟੀਵ ਤਕਨਾਲੋਜੀ ਬਿੱਲ

17- ਰਾਸ਼ਟਰੀ ਪੁਲਿਸ ਯੂਨੀਵਰਸਿਟੀ ਬਿੱਲ

18- ਆਪਦਾ ਪ੍ਰਬੰਧਨ ਬਿੱਲ

19- ਉਦਯੋਗਿਕ ਸੰਬੰਧ ਕੋਡ ਬਿੱਲ

20- ਮਾਈਕਰੋ ਅਤੇ ਦਰਮਿਆਨੇ ਉੱਦਮ ਵਿਕਾਸ ਬਿੱਲ

21- ਸੰਵਿਧਾਨ ਆਦੇਸ਼ ਬਿੱਲ

22- ਜੁਵੇਨਾਈਲ ਜਸਟਿਸ ਸੋਧ ਬਿੱਲ

23- ਸਮੁੰਦਰੀ ਜਹਾਜ਼ਾਂ ਦਾ ਰੀਸਕਲਿੰਗ ਬਿੱਲ

24- ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਬਿੱਲ

25- ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ

26- ਮਾਪਿਆਂ ਦੀ ਦੇਖਭਾਲ ਅਤੇ ਭਲਾਈ ਅਤੇ ਸੀਨੀਅਰ ਸਿਟੀਜ਼ਨ ਬਿੱਲ

27- ਅਸਲਾ ਐਕਟ ਬਿੱਲ

ਸਰਕਾਰ ਇਸ ਸੈਸ਼ਨ ਵਿੱਚ ਨਵੇਂ 27 ਬਿੱਲਾਂ ਤੋਂ ਇਲਾਵਾ ਲੋਕ ਸਭਾ ਵਿੱਚ ਪਹਿਲਾਂ ਤੋਂ ਪੈਂਡਿੰਗ 2 ਅਤੇ ਰਾਜ ਸਭਾ ਵਿੱਚ 10 ਬਿੱਲ ਪੈਂਡਿੰਗ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਾਉਣ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ।

ਸਿਟੀਜ਼ਨਸ਼ਿਪ ਬਿੱਲ ਕੀ ਹੈ?

ਸੋਧ ਬਿੱਲ ਵਿਚ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਧਾਰਮਿਕ ਅਤਿਆਚਾਰ ਕਾਰਨ ਸਬੰਧਤ ਦੇਸ਼ ਵਿਚੋਂ ਪਰਵਾਸ ਕਰਨ ਵਾਲੇ ਹਿੰਦੂ, ਜੈਨ, ਈਸਾਈ, ਸਿੱਖ, ਬੋਧੀ ਅਤੇ ਪਾਰਸੀ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਅਸਾਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ਵਿਚ ਇਸ ਬਿੱਲ ਦਾ ਵਿਰੋਧ ਹੋ ਰਿਹਾ ਹੈ, ਜਿਥੇ ਬਹੁਤੇ ਹਿੰਦੂ ਪਰਦੇਸ ਰਹਿੰਦੇ ਹਨ।