ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਫਰੀ ਸੇਵਾਵਾਂ ਦੀ ਝੜੀ ਲਾ ਦਿੱਤੀ ਹੈ। ਸਰਕਾਰ ਨੇ ਫਰੀ ਪਾਣੀ, ਮਹਿਲਾਵਾਂ ਲਈ ਫਰੀ ਬਸ ਸੇਵਾ, 200 ਯੂਨਿਟ ਤਕ ਫਰੀ ਬਿਜਲੀ, ਸੈਪਟਿਕ ਟੈਂਕ ਦੀ ਫਰੀ ਸਫਾਈ ਤੋਂ ਬਾਅਦ ਹੁਣ ਫਰੀ ਸੀਵਰੇਜ ਕਨੈਕਸ਼ਨ ਯੋਜਨਾ ਦਾ ਵੀ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫਰੀ ਸੀਵਰੇਜ ਯੋਜਨਾ ਮੁਤਾਬਕ 31 ਮਾਰਚ ਤਕ ਜੋ ਨਵੇਂ ਸੀਵਰ ਕਨੈਕਸ਼ਨ ਲਈ ਅਪਲਾਈ ਕਰੇਗਾ, ਉਨ੍ਹਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕਈ ਇਲਾਕਿਆਂ ‘ਚ ਸੀਵਰ ਪਾਈਪਲਾਈਨ ਪਾਈ ਗਈ ਹੈ ਪਰ ਕਈ ਲੋਕ ਸੀਵਰ ਕਨੈਕਸ਼ਨ ਨਹੀਂ ਲੈ ਰਹੇ। ਸੀਵਰ ਨਾਲੀਆਂ ‘ਚ ਵਹਿ ਰਿਹਾ ਹੈ ਜਿਸ ਨਾਲ ਯਮੁਨਾ ਗੰਦੀ ਹੋ ਰਹੀ ਹੈ। ਹੁਣ ਐਲਾਨ ਮੁਤਾਬਕ ਕੋਈ ਵੀ ਡੈਵਲਪਮੈਂਟ ਜਾਂ ਰੋਡ ਕਟਿੰਗ ਚਾਰਜ ਨਹੀਂ ਲੱਗੇਗਾ।
ਕੇਜਰੀਵਾਲ ਨੇ ਕਿਹਾ ਕਿ ਕਿੰਨੇ ਲੋਕ ਸਾਹਮਣੇ ਆਉਂਦੇ ਹਨ, ਇਹ ਉਨ੍ਹਾਂ ‘ਤੇ ਹੈ। ਮੇਰੇ ਵੱਲੋਂ ਇੱਕ ਪਰਸਨਲ ਲੈਟਰ ਉਨ੍ਹਾਂ ਲੋਕਾਂ ਨੂੰ ਜਾਵੇਗਾ ਜਿਨ੍ਹਾਂ ਨੇ ਕਨੈਕਸ਼ਨ ਨਹੀਂ ਲਿਆ ਹੋਵੇਗਾ। ਇੱਕ ਡਾਟਾ ਮੁਤਾਬਕ 2 ਲੱਖ 34 ਹਜ਼ਾਰ ਲੋਕਾਂ ਨੇ ਕਨੈਕਸ਼ਨ ਨਹੀਂ ਲਿਆ। ਪਾਣੀ ‘ਤੇ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 11 ਥਾਂਵਾਂ ਦੇ ਸੈਂਪਲਾਂ ਦੇ ਆਧਾਰ ‘ਤੇ ਕਿਸੇ ਸੂਬੇ ਦਾ ਪਾਣੀ ਦੇ ਚੰਗੇ ਜਾਂ ਬੁਰੇ ਹੋਣ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ। ਪਾਣੀ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਜੋ ਚੰਗੀ ਗੱਲ ਨਹੀਂ।
ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਫਰੀ ਸੇਵਾਵਾਂ ਦੀ ਝੜੀ, ਹੁਣ ਕੀਤਾ ਵੱਡਾ ਐਲਾਨ
ਏਬੀਪੀ ਸਾਂਝਾ
Updated at:
18 Nov 2019 01:06 PM (IST)
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਫਰੀ ਸੇਵਾਵਾਂ ਦੀ ਝੜੀ ਲਾ ਦਿੱਤੀ ਹੈ। ਸਰਕਾਰ ਨੇ ਫਰੀ ਪਾਣੀ, ਮਹਿਲਾਵਾਂ ਲਈ ਫਰੀ ਬਸ ਸੇਵਾ, 200 ਯੂਨਿਟ ਤਕ ਫਰੀ ਬਿਜਲੀ, ਸੈਪਟਿਕ ਟੈਂਕ ਦੀ ਫਰੀ ਸਫਾਈ ਤੋਂ ਬਾਅਦ ਹੁਣ ਫਰੀ ਸੀਵਰੇਜ ਕਨੈਕਸ਼ਨ ਯੋਜਨਾ ਦਾ ਵੀ ਐਲਾਨ ਕਰ ਦਿੱਤਾ ਹੈ।
- - - - - - - - - Advertisement - - - - - - - - -