ਦਿੱਲੀ ਦੇ ਸਿੱਖਾਂ 'ਚ ਗੁੱਸਾ ਬਰਕਰਾਰ, ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
ਏਬੀਪੀ ਸਾਂਝਾ | 19 Jun 2019 12:42 PM (IST)
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਲੰਘੀ ਦੇਰ ਰਾਤ ਸੈਂਕੜੇ ਲੋਕਾਂ ਦੀ ਭੀੜ ਮੁਖਰਜੀ ਥਾਣੇ ‘ਚ ਪਹੁੰਚ ਗਈ ਤੇ ਜੰਮਕੇ ਨਾਅਰੇਬਾਜ਼ੀ ਕੀਤੀ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਲੰਘੀ ਦੇਰ ਰਾਤ ਸੈਂਕੜੇ ਲੋਕਾਂ ਦੀ ਭੀੜ ਮੁਖਰਜੀ ਥਾਣੇ ‘ਚ ਪਹੁੰਚ ਗਈ ਤੇ ਜੰਮਕੇ ਨਾਅਰੇਬਾਜ਼ੀ ਕੀਤੀ। ਇੰਨਾ ਹੀ ਨਹੀਂ ਸਿੱਖ ਸਮਾਜ ਦੇ ਲੋਕਾਂ ਨੇ ਇੱਥੇ ਸੜਕ ‘ਤੇ ਬੈਠ ਕੇ ਹੀ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੰਗਲਵਾਰ ਨੂੰ ਦਿੱਲੀ ਪੁਲਿਸ ਦੀ ਇਸ ਹਰਕਤ ਸਬੰਧੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ‘ਚ ਦੋ ਸ਼ਿਕਾਇਤਾਂ ਦਾ ਜ਼ਿਕਰ ਹੋਇਆ ਹੈ ਜਿਸ ‘ਚ ਪਹਿਲੀ ਟੈਂਪੂ ਚਾਲਕ ਦੀ ਸ਼ਿਕਾਇਤ ਤੇ ਦੂਜੀ ਘਟਨਾ ‘ਚ ਜ਼ਖ਼ਮੀ ਹੋਏ ਪੁਲਿਸ ਕਰਮੀਆਂ ਦੀ ਸ਼ਿਕਾਇਤ ਹੈ। ਸਰਬਜੀਤ ਵੱਲੋਂ ਕੀਤੇ ਗਏ ਹਮਲੇ ‘ਚ ਪੁਲਿਸ ਵਾਲੇ ਦੇ ਸਰੀਰ ‘ਤੇ 7 ਸੈਂਟੀਮੀਟਰ ਡੂੰਘਾ ਜ਼ਖ਼ਮ ਹੈ। ਇਸ ਵਿੱਚ ਇੱਕ ਪੁਲਿਸ ਵਾਲੇ ਦੀ ਤਾਰੀਫ ਵੀ ਕੀਤੀ ਗਈ ਹੈ ਜੋ ਸਾਦੇ ਕੱਪੜਿਆਂ ‘ਚ ਸੀ ਤੇ ਉਸ ਨੇ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਵੀ ਹੋਵੇ ਕਿ ਟੈਂਪੂ ਚਾਲਕ ਨੇ ਪੁਲਿਸ ਕਰਮੀਆਂ ਨੂੰ ਉਕਸਾਇਆ ਸੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਜਨਰਲ ਸਕੱਤਰ ਰਾਜੀਵ ਗੌਬਾ ਨਾਲ ਮੁਲਾਕਾਤ ਕਰ ਰਿਪੋਰਟ ਸੌਂਪ ਦਿੱਤੀ ਹੈ। ਉਧਰ ਪੁਲਿਸ ਸਰਬਜੀਤ ਸਿੰਘ ਨੂੰ ਆਪਰਾਧੀ ਬਿਰਤੀ ਵਾਲਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਮੁਤਾਬਕ ਸਰਬਜੀਤ ਖਿਲਾਫ ਪਹਿਲਾਂ ਵੀ ਕੁੱਟਮਾਰ ਦਾ ਕੇਸ ਦਰਜ ਹੈ। ਉਸ ਨੇ ਬੰਗਲਾ ਸਾਹਿਬ ਗੁਰਦੁਆਰਾ ਦੇ ਸੇਵਾਦਾਰ ਮੰਗਲ ਸਿੰਘ ‘ਤੇ ਹਮਲਾ ਕੀਤਾ ਸੀ।