ਭੋਪਾਲ: ਇੱਥੋਂ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਪਾਬੰਦੀਸ਼ੁਦਾ ਸੰਗਠਨ ਸਿੰਮੀ ਦੇ ਅੱਠ ਕਾਰਕੁਨਾਂ ਦਾ ਪਹਿਲਾਂ ਫ਼ਰਾਰ ਹੋਣਾ ਤੇ ਫਿਰ ਸੰਖੇਪ ਮੁਕਾਬਲੇ ਤੋਂ ਬਾਅਦ ਇਨ੍ਹਾਂ ਨੂੰ ਖ਼ਤਮ ਕਰਨ ਦੇ ਪੂਰੇ ਐਪੀਸੋਡ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਭੋਪਾਲ ਦੀ ਸੈਂਟਰਲ ਜੇਲ੍ਹ ਨੂੰ ਸਭ ਤੋਂ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਇਸ ਕਰਕੇ ਸਿੰਮੀ ਦੇ ਕਾਰਕੁਨਾਂ ਨੂੰ ਇੱਥੇ ਰੱਖਿਆ ਗਿਆ ਸੀ। ਜੇਲ੍ਹ ਦੀ 35 ਫੁੱਟ ਉੱਚੀ ਦੀਵਾਰ ਨੂੰ ਕੱਪੜੇ ਦੀ ਚਾਦਰ ਦੀ ਮਦਦ ਨਾਲ ਪਾਰ ਕਰਕੇ ਫ਼ਰਾਰ ਹੋਣਾ ਸੁਰੱਖਿਆ ਉੱਤੇ ਵੱਡਾ ਸਵਾਲ ਸੀ। ਇਸ ਕਰਕੇ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਜੇਲ੍ਹ ਦੇ ਪੰਜ ਅਫ਼ਸਰਾਂ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ।
ਦੂਜੇ ਜਿਸ ਤਰੀਕੇ ਨਾਲ ਪੁਲਿਸ ਨੇ ਇਨ੍ਹਾਂ ਦਾ ਜੇਲ੍ਹ ਤੋਂ ਮਹਿਜ਼ 10 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਜਾ ਕੇ ਖ਼ਤਮ ਕੀਤਾ, ਉਸ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਸਿੰਮੀ ਦੇ ਕਾਰਕੁਨਾਂ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿੱਚ ਇਹ ਸਾਰੇ ਮਾਰੇ ਗਏ।
ਮੱਧ ਪ੍ਰਦੇਸ਼ ਸਰਕਾਰ ਦੇ ਇਨ੍ਹਾਂ ਦਾਅਵਿਆਂ ਉੱਤੇ ਸਵਾਲ ਚੁੱਕਿਆ ਹੈ ਕਾਂਗਰਸ ਦੀ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ। ਉਨ੍ਹਾਂ ਟਵੀਟ ਕਰ ਕੇ ਆਖਿਆ ਹੈ ਕਿ "ਸਰਕਾਰੀ ਜੇਲ੍ਹ ਤੋਂ ਭੱਜੇ ਜਾਂ ਫਿਰ ਕਿਸੇ ਯੋਜਨਾ ਤਹਿਤ ਇਨ੍ਹਾਂ ਨੂੰ ਭਜਾਇਆ ਗਿਆ ਹੈ, ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ। ਦੰਗੇ ਫ਼ਸਾਦ ਨਾ ਹੋਣ ਪ੍ਰਸ਼ਾਸਨ ਨੂੰ ਨਜ਼ਰ ਰੱਖਣੀ ਪਵੇਗੀ"।
digvijaya singh @digvijaya
सरकारी जेल से भागे हैं या किसी योजना के तहत भगाये गये हैं ? जॉंच का विषय होना चाहिये। दंगा फ़साद ना हो प्रशासन को नज़र रखना पड़ेगा।
सरकारी जेल से भागे हैं या किसी योजना के तहत भगाये गये हैं ? जॉंच का विषय होना चाहिये। दंगा फ़साद ना हो प्रशासन को नज़र रखना पड़ेगा।
ਇਸ ਤੋਂ ਕੁਝ ਦੇਰ ਬਾਅਦ ਦਿਗਵਿਜੇ ਸਿੰਘ ਨੇ ਦੂਜਾ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ "SIMI ਤੇ ਬਜਰੰਗ ਦਲ ਪਾਬੰਦੀ ਉੱਤੇ ਲਾਉਣ ਦੀ ਸਿਫ਼ਾਰਸ਼ ਤਤਕਾਲੀਨ NDA ਸਰਕਾਰ ਤੋਂ ਉਨ੍ਹਾਂ ਨੇ ਕੀਤੀ ਸੀ। ਸਿੰਮੀ ਉੱਤੇ ਪਾਬੰਦੀ ਤਾਂ ਸਰਕਾਰ ਨੇ ਲਾ ਦਿੱਤੀ ਪਰ ਬਜਰੰਗ ਦਲ ਉੱਤੇ ਨਹੀਂ।
SIMI और बजरंग दल पर मैंने प्रतिबंध लगाने की सिफ़ारिश तत्कालीन NDA सरकार से की थी। उन्होंने SIMI पर तो लगा दिया बजरंग दल पर नहीं लगाया।
ਯਾਦ ਰਹੇ ਕਿ ਭੋਪਾਲ ਵਿੱਚ ਅੱਜ ਤੜਕੇ ਪਾਬੰਦੀ ਸ਼ੁਦਾ ਸੰਗਠਨ ਸਿੰਮੀ ਦੇ ਅੱਠ ਕਾਰਕੁਨ ਅਚਾਨਕ ਜੇਲ੍ਹ ਦੇ ਇੱਕ ਕਰਮੀਂ ਦੀ ਹੱਤਿਆ ਕਰ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੂਰੇ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ। ਕੁੱਝ ਸਮਾਂ ਬਾਅਦ ਖ਼ਬਰ ਆਈ ਕੇ ਪੁਲਿਸ ਨੇ ਫ਼ਰਾਰ ਸਿੰਮੀ ਕਾਰਕੁਨਾਂ ਨੂੰ ਇੱਕ ਪਿੰਡ ਵਿੱਚ ਘੇਰੇ ਕੇ ਢੇਰ ਕਰ ਦਿੱਤਾ। ਸਰਕਾਰ ਦੀ ਇਸੀ ਗੱਲ ਉੱਤੇ ਹੀ ਕਾਂਗਰਸ ਹੁਣ ਸਵਾਲ ਚੁੱਕ ਰਹੀ ਹੈ।