Simranjit Mann: ਨਿਊਯਾਰਕ 'ਚ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ (Gurpatwant Singh Pannun) ਦੇ ਕਤਲ ਦੀ ਅਸਫਲ ਸਾਜ਼ਿਸ਼ ਦਾ ਮਾਮਲਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਜਿਸ ਦੇ ਚੱਲਦੇ ਹਾਲ ਦੇ ਵਿੱਚ ਇਸ ਮਾਮਲੇ ਦੇ ਵਿੱਚ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਲਿਆਉਂਦਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਉੱਤੇ ਤਿੱਖੇ ਸਵਾਲ ਚੁੱਕੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਲੰਬੀ ਸਾਰੀ ਪੋਸਟ ਪਾਈ ਹੈ। 



ਸਿਮਰਨਜੀਤ ਸਿੰਘ ਮਾਨ ਨੇ X ਉੱਤੇ ਲਿਖਿਆ ਹੈ- "ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ ਨੂੰ ਨੇਪਰੇ ਚਾੜਨ ਲਈ ਗ੍ਰਿਫਤਾਰ ਕੀਤੇ ਗਏ ਨਿਖਲ ਗੁਪਤਾ ਦੇ ਪਰਿਵਾਰਿਕ ਮੈਬਰਾਂ ਤੇ ਮਾਪਿਆਂ ਨੇ ਇੰਡੀਅਨ ਹੁਕਮਰਾਨਾਂ ਤੋਂ ਉਸਦੀ ਅਮਰੀਕਨ ਕਾਨੂੰਨ ਤੋਂ ਖੁਲਾਸੀ ਲਈ ਜੋ ਮਦਦ ਮੰਗੀ ਹੈ, ਉਸ ਤੋ ਪ੍ਰਤੱਖ ਸਾਬਤ ਹੋ ਜਾਂਦਾ ਹੈ ਕਿ ਦੋਸ਼ੀ ਨਿਖਲ ਗੁਪਤਾ ਨੂੰ ਇਸ ਮੰਦਭਾਵਨਾ ਭਰੇ ਕਾਰਜ ਨੂੰ ਸਫਲ ਕਰਨ ਲਈ ਜੋ ਖਰਚ ਉਪਲੱਬਧ ਕਰਵਾਏ ਗਏ ਹਨ ਅਤੇ ਉਸਦੇ ਵਕੀਲਾਂ ਤੇ ਜੋ ਖਰਚ ਹੋ ਰਿਹਾ ਹੈ, ਉਹ ਆਈ.ਬੀ ਅਤੇ ਰਾਅ ਦੀਆਂ ਏਜੰਸੀਆ ਦੇ ਗੁਪਤ ਫੰਡ ਵਿਚੋ ਹੀ ਹੋ ਰਿਹਾ ਹੈ" ।


 






 


ਮਾਨ ਨੇ ਅੱਗੇ ਕਿਹਾ- "ਜਿਸ ਨਾਲ ਸਾਡੇ ਸਿੱਖਾਂ ਦੇ ਕਾ+ਤਲਾਂ ਦਾ ਸੱਚ ਖੁਦ-ਬ-ਖੁਦ ਦੁਨੀਆ ਸਾਹਮਣੇ ਆ ਜਾਂਦਾ ਹੈ। ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਨਿਖਲ ਗੁਪਤਾ ਨੂੰ ਭੇਜੇ ਜਾਣ ਵਾਲੇ ਖਰਚ ਹਿੰਦੂ ਸਟੇਟ ਦੀ ਵਸਿੰਗਟਨ ਡੀਸੀ ਵਿਖੇ ਸਥਾਪਿਤ ਅੰਬੈਸੀ ਰਾਹੀ, ਰਾਅ ਦੇ ਮੁੱਖੀ ਸ੍ਰੀ ਰਵੀ ਸਿਨ੍ਹਾ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਹੀਂ ਉਨ੍ਹਾਂ ਗੁਪਤ ਫੰਡਾਂ ਵਿਚੋਂ ਭੇਜੇ ਜਾ ਰਹੇ ਹਨ ਜਿਨ੍ਹਾਂ ਦਾ ਕਦੀ ਵੀ ਕਿਸੇ ਵੀ ਪ੍ਰਕਿਰਿਆ ਰਾਹੀ ਆਡਿਟ ਹੀ ਨਹੀਂ ਹੁੰਦਾ।"