ਕਾਨਪੁਰ: ਸਾਲ 1984 ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਯੂਪੀ ਦਾ ਕਾਨਪੁਰ ਸ਼ਹਿਰ ਵੀ ਸਿੱਖ ਦੰਗਿਆਂ ਦੀ ਅੱਗ ਵਿੱਚ ਝੁਲਸਿਆ ਸੀ। ਦੰਗਿਆਂ ਦੇ 36 ਸਾਲਾਂ ਬਾਅਦ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇੱਕ ਵਾਰ ਫਿਰ ਐਕਟਿਵ ਨਜ਼ਰ ਆ ਰਹੀ ਹੈ। SIT ਨੇ ਮੰਗਲਵਾਰ ਨੂੰ ਕਾਨਪੁਰ ਵਿੱਚ ਇੱਕ ਘਰ ਦਾ ਤਾਲਾ ਤੋੜ ਕੇ ਮਨੁੱਖੀ ਅਵਸ਼ੇਸ਼ਾਂ ਸਮੇਤ ਕੁਝ ਸਬੂਤ ਇਕੱਠੇ ਕੀਤੇ।


ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ 1 ਨਵੰਬਰ 1984 ਨੂੰ ਕਾਨਪੁਰ ਦੇ ਗੋਵਿੰਦ ਨਗਰ ਇਲਾਕੇ ਵਿੱਚ ਕਾਰੋਬਾਰੀ ਤੇਜ ਪ੍ਰਤਾਪ ਸਿੰਘ (45) ਅਤੇ ਉਸਦੇ ਪੁੱਤਰ ਸਤਪਾਲ ਸਿੰਘ (22) ਨੂੰ ਉਨ੍ਹਾਂ ਦੇ ਘਰ ਵਿੱਚ ਸਾੜ ਦਿੱਤਾ ਗਿਆ ਸੀ। ਬਚੇ ਹੋਏ ਪਰਿਵਾਰਕ ਮੈਂਬਰ ਪਹਿਲਾਂ ਇੱਕ ਸ਼ਰਨਾਰਥੀ ਕੈਂਪ ਵਿੱਚ ਗਏ, ਫਿਰ ਆਪਣਾ ਘਰ ਵੇਚ ਉਹ ਪੰਜਾਬ ਅਤੇ ਦਿੱਲੀ ਚਲੇ ਗਏ। ਨਵੇਂ ਮਾਲਕ ਦੇ ਪਰਿਵਾਰ ਨੇ ਉਨ੍ਹਾਂ ਦੋ ਕਮਰਿਆਂ ਵਿੱਚ ਕਦੇ ਨਹੀਂ ਗਏ ਜਿੱਥੇ ਕਤਲ ਹੋਏ ਸੀ। ਤੇਜ ਪ੍ਰਤਾਪ ਸਿੰਘ ਦੀ ਪਤਨੀ, ਦੂਜੇ ਪੁੱਤਰ ਅਤੇ ਨੂੰਹ ਦੇ ਕਾਨਪੁਰ ਛੱਡਣ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਆਈਪੀਸੀ ਦੀ ਧਾਰਾ 396 (ਕਤਲ ਦੇ ਨਾਲ ਡਕੈਤੀ), 436 (ਘਰ ਨੂੰ ਤਬਾਹ ਕਰਨ ਦਾ ਇਰਾਦਾ) ਅਤੇ 201 (ਸਬੂਤਾਂ ਦਾ ਵਿਨਾਸ਼) ਦੇ ਤਹਿਤ ਮਾਮਲਾ ਦਰਜ ਕੀਤਾ ਸੀ।


ਦੰਗਿਆਂ ਦੇ ਚਸ਼ਮਦੀਦ ਗਵਾਹ ਦੀ ਮੌਜੂਦਗੀ ਵਿੱਚ ਐਸਆਈਟੀ ਮੰਗਲਵਾਰ ਨੂੰ ਫੌਰੈਂਸਿਕ ਮਾਹਰਾਂ ਦੇ ਨਾਲ ਤੇਜ ਸਿੰਘ ਦੇ ਪੁਰਾਣੇ ਘਰ ਵਿੱਚ ਦਾਖਲ ਹੋਈ। ਪੁਲਿਸ ਸੁਪਰਡੈਂਟ ਅਤੇ ਐਸਆਈਟੀ ਮੈਂਬਰ ਬਲੇਂਦੂ ਭੂਸ਼ਣ ਨੇ ਦ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਕਿਉਂਕਿ ਅਪਰਾਧ ਦੇ ਸਥਾਨ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਸ ਲਈ ਫੌਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ। ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਹੱਤਿਆਵਾਂ ਇਸ ਸਥਾਨ 'ਤੇ ਹੋਈਆਂ ਸੀ।


ਸਰਕਾਰੀ ਰਿਕਾਰਡ ਅਨੁਸਾਰ 1984 ਦੇ ਦੰਗਿਆਂ ਵਿੱਚ 127 ਲੋਕ ਮਾਰੇ ਗਏ ਸੀ ਅਤੇ ਸੈਂਕੜੇ ਜ਼ਖਮੀ ਹੋਏ ਸੀ। ਕਾਨਪੁਰ ਦੇ ਗੋਵਿੰਦ ਨਗਰ, ਬੜਾ, ਫਾਜ਼ਲਗੰਜ ਅਤੇ ਅਰਮਾਪੁਰ ਥਾਣਾ ਖੇਤਰ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਸ਼ਰੇਆਮ ਮਾਰਿਆ ਗਿਆ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਾਲ 2019 ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਸੀ।


ਇਹ ਵੀ ਪੜ੍ਹੋ: ISRO ਦੇ ਮਿਸ਼ਨ ਪੁਲਾੜ ਵਿੱਚ ਰੁਕਾਵਟ: ਸੈਟੇਲਾਈਟ ਆਰਬਿਟ ਵਿੱਚ ਸਥਾਪਤ ਨਹੀਂ ਹੋ ਸਕਿਆ GISAT-1


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904