ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਜਿੱਤ ਦੀ ਹੈਟ੍ਰਿਕ ਲਗਾਉਂਦੇ ਹੋਏ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ। ਕੇਜਰੀਵਾਲ ਦੇ ਨਾਲ ਛੇ ਮੰਤਰੀਆਂ ਨੇ ਵੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜੇਂਦਰ ਗੌਤਮ ਸ਼ਾਮਲ ਹਨ। ਹਾਲਾਂਕਿ ਵਿਭਾਗਾਂ ਦੀ ਵੰਡ ਕੀਤੀ ਜਾਣੀ ਅਜੇ ਬਾਕੀ ਹੈ।
ਪਹਿਲਾਂ ਕਿਆਸ ਲਗਾਏ ਜਾ ਰਹੇ ਸੀ ਕਿ ਆਤੀਸ਼ੀ ਅਤੇ ਰਾਘਵ ਚੱਢਾ ਨੂੰ ਵੀ ਨਵੀਂ ਮੰਤਰੀ ਮੰਡਲ ‘ਚ ਮੌਕਾ ਦਿੱਤਾ ਜਾ ਸਕਦਾ ਹੈ। ਪਰ ਅਰਵਿੰਦ ਕੇਜਰੀਵਾਲ ਨੇ ਆਪਣਾ ਤੀਜਾ ਕਾਰਜਕਾਲ ਪੁਰਾਣੀ ਟੀਮ ਨਾਲ ਸ਼ੁਰੂ ਕੀਤਾ।
ਪਿਛਲੇ ਕਾਰਜਕਾਲ ਤੋਂ ਦਿੱਲੀ ਦੇ ਕੈਬਨਿਟ ਮੰਤਰੀਆਂ ਨੂੰ ਜਾਣੋ:-
* ਮਨੀਸ਼ ਸਿਸੋਦੀਆ ਨੇ ਪਿਛਲੇ ਕਾਰਜਕਾਲ ਵਿੱਚ ਵਿੱਤ, ਸਿੱਖਿਆ, ਸੈਰ ਸਪਾਟਾ, ਯੋਜਨਾਬੰਦੀ, ਭੂਮੀ ਅਤੇ ਭਵਨ, ਵਿਜੀਲੈਂਸ, ਸੇਵਾਵਾਂ, ਔਰਤ ਅਤੇ ਬਾਲ ਮਾਮਲੇ, ਕਲਾ, ਸਭਿਆਚਾਰ ਅਤੇ ਭਾਸ਼ਾ ਵਿਭਾਗਾਂ ਦਾ ਕਾਰਜਭਾਰ ਸੰਭਾਲਿਆ ਸੀ। ਕੁਲ ਮਿਲਾ ਕੇ ਮਨੀਸ਼ ਸਿਸੋਦੀਆ 11 ਵਿਭਾਗਾਂ ਦੇ ਇੰਚਾਰਜ ਸੀ। ਇਸ ਤੋਂ ਇਲਾਵਾ ਸਿਸੋਦੀਆ ਕੇਜਰੀਵਾਲ ਸਰਕਾਰ ਵਿੱਚ ਡਿਪਟੀ ਸੀਐੱਮ ਵੀ ਰਹੇ।
* ਸਤੇਂਦਰ ਜੈਨ ਗ੍ਰਹਿ, ਸਿਹਤ, ਲੋਕ ਨਿਰਮਾਣ, ਬਿਜਲੀ, ਉਦਯੋਗ, ਸ਼ਹਿਰੀ ਵਿਕਾਸ, ਸਿੰਜਾਈ ਅਤੇ ਹੜ੍ਹ ਨਿਯੰਤਰਣ ਵਿਭਾਗਾਂ ਦੀ ਅਗਵਾਈ ਕਰ ਰਹੇ ਸੀ।
* ਬਾਬਰਪੁਰ ਦੇ ਵਿਧਾਇਕ ਗੋਪਾਲ ਰਾਏ ਕਿਰਤ, ਰੁਜ਼ਗਾਰ, ਵਿਕਾਸ ਅਤੇ ਆਮ ਪ੍ਰਸ਼ਾਸਨ ਵਿਭਾਗਾਂ ਦੀ ਕਮਾਨ ਸੰਭਾਲ ਰਹੇ ਸੀ।
* ਇਮਰਾਨ ਹੁਸੈਨ ਨੇ ਖੁਰਾਕ ਅਤੇ ਸਪਲਾਈ ਅਤੇ ਚੋਣ ਵਿਭਾਗਾਂ ਦਾ ਕਾਰਜਭਾਰ ਸੰਭਾਲਿਆ। ਹੁਸੈਨ ਨੇ ਆਪਣੇ ਕਾਰਜਕਾਲ ਦੌਰਾਨ ਜ਼ਿਆਦਾਤਰ ਜੰਗਲ ਅਤੇ ਵਾਤਾਵਰਣ ਦਾ ਚਾਰਜ ਸੰਭਾਲਿਆ ਸੀ, ਹਾਲਾਂਕਿ ਇਮ ਨੂੰ ਕਾਰਜਕਾਲ ਦੇ ਅੰਤ ‘ਚ ਕੈਲਾਸ਼ ਗਹਿਲੋਤ ਨੂੰ ਟ੍ਰਾਂਮਫਰ ਕਰ ਦਿੱਤਾ ਗਿਆ ਸੀ।
* ਕੈਲਾਸ਼ ਗਹਿਲੋਤ ਨੇ ਟਰਾਂਸਪੋਰਟ, ਮਾਲ, ਕਾਨੂੰਨ ਅਤੇ ਨਿਆਂ, ਵਿਧਾਨ ਸਭਾ, ਸੂਚਨਾ ਅਤੇ ਤਕਨਾਲੋਜੀ ਅਤੇ ਪ੍ਰਬੰਧਕੀ ਸੁਧਾਰਾਂ ਦੇ ਵਿਭਾਗਾਂ ਨੂੰ ਸੰਭਾਲਿਆ।
* ਰਾਜੇਂਦਰ ਪਾਲ ਗੌਤਮ ਨੇ ਸਮਾਜ ਭਲਾਈ, ਐਸਸੀ ਅਤੇ ਐਸਟੀ, ਸਹਿਕਾਰੀ ਅਤੇ ਗੁਰਦੁਆਰਾ ਚੋਣ ਵਿਭਾਗਾਂ ਦਾ ਕਾਰਜਭਾਰ ਸੰਭਾਲਿਆ ਸੀ।
ਕੇਜਰੀਵਾਲ ਨੇ ਪੁਰਾਣੀ ਟੀਮ ਨਾਲ ਨਵਾਂ ਕਾਰਜਕਾਲ ਕੀਤਾ ਸ਼ੁਰੂ, ਇਨ੍ਹਾਂ 6 ਮੰਤਰੀਆਂ ਨੇ ਚੁੱਕੀ ਸਹੁੰ
ਏਬੀਪੀ ਸਾਂਝਾ
Updated at:
16 Feb 2020 03:04 PM (IST)
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਤੀਜੀ ਕਾਰਜਕਾਲ ਦੀ ਸ਼ੁਰੂਆਤ ਪੁਰਾਣੀ ਟੀਮ ਨਾਲ ਕੀਤੀ। ਕੇਜਰੀਵਾਲ ਦੇ ਨਾਲ ਛੇ ਮੰਤਰੀਆਂ ਨੇ ਵੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ।
- - - - - - - - - Advertisement - - - - - - - - -