ਨਵੀਂ ਦਿੱਲੀ: ਸੋਮਵਾਰ ਨੂੰ ਚੀਨ ਨਾਲ ਸੀਨੀਅਰ ਸੈਨਿਕ ਕਮਾਂਡਰ ਪੱਧਰ ਦੀ ਗੱਲਬਾਤ ਦੇ ਛੇਵੇਂ ਗੇੜ ਦੇ ਦੌਰਾਨ ਭਾਰਤ ਨੇ ਪੂਰਬੀ ਲੱਦਾਖ ਵਿੱਚ ਟਕਰਾਅ ਬਿੰਦੂਆਂ ਤੋਂ ਚੀਨੀ ਫੌਜਾਂ ਦੀ ਛੇਤੀ ਵਾਪਸੀ 'ਤੇ ਜ਼ੋਰ ਦਿੱਤਾ। ਇਹ ਗੱਲਬਾਤ ਸਰਹੱਦ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਨੂੰ ਸੁਲਝਾਉਣ ਲਈ ਪੰਜ-ਪੁਆਇੰਟ ਦੁਵੱਲੇ ਸਮਝੌਤੇ ਨੂੰ ਲਾਗੂ ਕਰਨ 'ਤੇ ਕੇਂਦ੍ਰਿਤ ਰਹੀ। ਇਹ ਮੁਲਾਕਾਤ ਪੂਰਬੀ ਲੱਦਾਖ ਵਿਚ ਭਾਰਤ ਦੇ ਚੁਸ਼ੂਲ ਸੈਕਟਰ ਵਿਚ ਐਲਏਸੀ ਦੇ ਪਾਰ ਮੋਲਡੋ ਵਿਚ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਰਾਤ 11 ਵਜੇ ਤਕ ਜਾਰੀ ਰਹੀ।
ਭਾਰਤੀ ਵਫਦ ਨੇ 10 ਸਤੰਬਰ ਨੂੰ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਬੈਠਕ ਦਰਮਿਆਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨੀ ਹਮਰੁਤਬਾ ਵੈਂਗ ਯੀ ‘ਚ ਹੋਏ ਸਮਝੌਤੇ ਨੂੰ ਇੱਕ ਨਿਸ਼ਚਤ ਸਮੇਂ ਦੇ ਅੰਦਰ ਲਾਗੂ ਕਰਨ ‘ਤੇ ਜ਼ੋਦ ਦਿੱਤਾ।
ਪਹਿਲੀ ਵਾਰ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਰਹੇ ਸ਼ਾਮਲ:
ਭਾਰਤੀ ਵਫ਼ਦ ਦੀ ਅਗਵਾਈ ਲੇਹ ਵਿਖੇ ਸਥਿਤ ਭਾਰਤੀ ਸੈਨਾ ਦੀ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਸੀ। ਪਹਿਲੀ ਵਾਰ ਸੈਨਿਕ ਗੱਲਬਾਤ ਨਾਲ ਸਬੰਧਤ ਭਾਰਤੀ ਪ੍ਰਤੀਨਿਧੀ ਮੰਡਲ ਵਿਚ ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਸਕੱਤਰ ਦਾ ਪੱਧਰ ਅਧਿਕਾਰੀ ਸ਼ਾਮਲ ਹੋਇਆ। ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨਵੀਨ ਸ੍ਰੀਵਾਸਤਵ ਇਸ ਵਫ਼ਦ ਦਾ ਹਿੱਸਾ ਹਨ। ਉਹ ਸਰਹੱਦੀ ਸਲਾਹ-ਮਸ਼ਵਰੇ ਅਤੇ ਤਾਲਮੇਲ ਪ੍ਰਕਿਰਿਆਵਾਂ ਤਹਿਤ ਸਰਹੱਦੀ ਵਿਵਾਦਾਂ 'ਤੇ ਚੀਨ ਨਾਲ ਕੂਟਨੀਤਕ ਗੱਲਬਾਤ ਵਿਚ ਸ਼ਾਮਲ ਰਹੇ।
ਭਾਰਤੀ ਸੈਨਾ ਦੇ ਦੋ ਕਮਾਂਡਰਾਂ ‘ਚ ਲੜਾਈ ਦਾ ਮਾਮਲਾ, ਖੁਦ ਆਰਮੀ ਚੀਫ਼ ਜਨਰਲ ਸੁਲਝਾਉਣ ‘ਚ ਲੱਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਦਾ ਛੇਵਾਂ ਦੌਰ 14 ਘੰਟੇ ਚੱਲਿਆ, ਪਹਿਲੀ ਵਾਰ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਰਹੇ ਮੌਜੂਦ
ਮਨਵੀਰ ਕੌਰ ਰੰਧਾਵਾ
Updated at:
22 Sep 2020 09:38 AM (IST)
ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਭਾਰਤੀ ਸੈਨਾ ਵਿੱਚ ਸਥਿਤ ਲੇਹ ਦੀ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਸੀ। ਪਹਿਲੀ ਵਾਰ ਸੈਨਿਕ ਗੱਲਬਾਤ ਨਾਲ ਸਬੰਧਤ ਭਾਰਤੀ ਪ੍ਰਤੀਨਿਧੀ ਮੰਡਲ ਵਿਚ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦੇ ਪੱਧਰ ਦਾ ਅਧਿਕਾਰੀ ਹੈ।
- - - - - - - - - Advertisement - - - - - - - - -