ਮੁਅੱਤਲ ਰਾਜ ਸਭਾ ਮੈਂਬਰਾਂ ਦਾ ਧਰਨਾ ਜਾਰੀ, ਸੰਸਦ ਕੰਪਲੈਕਸ ‘ਚ ਗਾਣੇ ਗਾ ਬਿਤਾਈ ਰਾਤ

ਮਨਵੀਰ ਕੌਰ ਰੰਧਾਵਾ Updated at: 01 Jan 1970 05:30 AM (IST)

ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਅਤੇ ਡੋਲਾ ਸੇਨ, ਕਾਂਗਰਸ ਦੇ ਰਾਜੀਵ ਸਾਤਵ, ਸਇਦ ਨਜ਼ੀਰ ਹੁਸੈਨ ਅਤੇ ਰਿਪਨ ਬੋਰਾ, ‘ਆਪ’ ਦੇ ਸੰਜੇ ਸਿੰਘ, ਸੀਪੀਆਈ-ਐਮ ਦੇ ਕੇਕੇ ਰਾਗੇਸ਼ ਅਤੇ ਇਲਾਮਾਰਮ ਕਰੀਮ ਸ਼ਾਮਲ ਹਨ।

NEXT PREV
ਨਵੀਂ ਦਿੱਲੀ: ਰਾਜ ਸਭਾ ਵਿੱਚ ਕਿਸਾਨ ਬਿੱਲ ਨੂੰ ਲੈ ਕੇ ਹੰਗਾਮੇ ਕਾਰਨ ਅੱਠ ਸਾਂਸਦਾਂ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ। ਸਾਰੇ ਮੁਅੱਤਲ ਕੀਤੇ ਸੰਸਦ ਮੈਂਬਰ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਧਰਨੇ 'ਤੇ ਬੈਠੇ ਤੇ ਵਿਰੋਧ ਦੇ ਗਾਣੇ ਗਾਉਂਦੇ ਰਹੇ। ਐਤਵਾਰ ਨੂੰ ਰਾਜ ਸਭਾ ਵਿੱਚ ਹੰਗਾਮੇ ਕਾਰਨ ਚੇਅਰਮੈਨ ਵੈਂਕਈਆ ਨਾਇਡੂ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਸੀ।


ਰਾਜ ਸਭਾ ਦੇ ਚੇਅਰਮੈਨ ਨੇ ਕੀ ਕਿਹਾ?

ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਹੋਏ ਹੰਗਾਮੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਸਭਾ ਲਈ ਇਹ ਸਭ ਤੋਂ ਭੈੜਾ ਦਿਨ ਸੀ। ਉਪ ਚੇਅਰਮੈਨ ਹਰਿਵੰਸ਼ ਨੂੰ ਧਮਕੀ ਦਿੱਤੀ ਗਈ। ਉਨ੍ਹਾਂ ਨੇ ਕਿਹਾ, "ਇਸ ਤੋਂ ਮੈਨੂੰ ਬਹੁਤ ਦੁੱਖ ਪਹੁੰਚਿਆ ਹੈ, ਕਿਉਂਕਿ ਕੱਲ੍ਹ ਸਦਨ ਵਿੱਚ ਜੋ ਹੋਇਆ ਉਹ ਮੰਦਭਾਗਾ, ਅਸਵੀਕਾਰਨਯੋਗ ਤੇ ਨਿੰਦਣਯੋਗ ਹੈ।"


ਕੋਰੋਨਾਵਾਇਰਸ ਕਰਕੇ ਬਣਾਏ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਵੀ ਸਦਨ ​​ਵਿੱਚ ਪਾਲਣ ਨਹੀਂ ਕੀਤਾ ਗਿਆ, ਜੇ ਅਸੀਂ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਆਮ ਆਦਮੀ ਤੋਂ ਕੀ ਆਸ ਕਰਾਂਗੇ। ਸੰਸਦ ਦੇ ਕੁਝ ਮੈਂਬਰ ਵੈਲ ਵੱਲ ਗਏ ਅਤੇ ਕਾਗਜ਼ ਸੁੱਟ ਦਿੱਤੇ, ਮਾਈਕ ਤੋੜ ਦਿੱਤੇ। ਨਿਯਮ ਕਿਤਾਬ ਸੁੱਟ ਦਿੱਤੀ। ਇੱਥੋਂ ਤਕ ਕਿ ਉਪ ਚੇਅਰਮੈਨ ਨੂੰ ਵੀ ਧਮਕੀ ਦਿੱਤੀ ਗਈ। ਕੀ ਇਹ ਸੰਸਦ ਦਾ ਮਿਆਰ ਹੈ?- ਐਮ. ਵੈਂਕਈਆ ਨਾਇਡੂ, ਚੇਅਰਮੈਨ, ਰਾਜ ਸਭਾ


ਉਨ੍ਹਾਂ ਅੱਗੇ ਕਿਹਾ, "ਡਿਪਟੀ ਚੇਅਰਮੈਨ ਨੂੰ ਸਰੀਰਕ ਤੌਰ 'ਤੇ ਧਮਕੀ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜੇ ਮਾਰਸ਼ਲ ਸਮੇਂ ਸਿਰ ਨਾ ਆਇਆ ਹੁੰਦਾ ਤਾਂ ਉਸ ਨਾਲ ਬੇਹੱਦ ਬੁਰਾ ਹੁੰਦਾ। ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣ ਕੇ ਚਿੰਤਤ ਹਾਂ।" ਉਪ ਚੇਅਰਮੈਨ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਚਲਾਈ ਗਈ ਆਤਮ ਵਿਸ਼ਵਾਸ ਮਤਾ ਨੂੰ ਚੇਅਰਮੈਨ ਵੈਂਕਈਆ ਨਾਇਡੂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਫਾਰਮੈਟ ਵਿੱਚ ਨਹੀਂ ਹੈ।

ਇਸ ਦੇ ਨਾਲ ਹੀ ਹੁਣ ਇਹ ਵੇਖਣਾ ਬਾਕੀ ਹੈ ਕਿ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ, ਕੋਈ ਰਸਤਾ ਕੱਢਿਆ ਜਾਏਗਾ। ਦੱਸ ਦਈਏ ਕਿ ਐਤਵਾਰ ਨੂੰ ਖੇਤੀਬਾੜੀ ਬਿੱਲ 'ਤੇ ਵਿਚਾਰ ਵਟਾਂਦਰੇ ਦੌਰਾਨ ਸਾਰੇ ਸੰਸਦ ਮੈਂਬਰ ਸਦਨ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2024.ABP Network Private Limited. All rights reserved.