ਸ਼ਿਮਲਾ: ਹਿਮਾਚਲ ਦੇ ਸ਼ਿਮਲਾ ਦੇ ਇਤਿਹਾਸਕ ਆਈਸ ਸਕੇਟਿੰਗ ਰਿੰਗ ‘ਚ ਆਈਸ ਸਕੇਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਰਿੰਗ ‘ਚ ਫੇਰ ਤੋਂ ਬਰਫ਼ ਦੀ ਪਰਤ ਜੰਮ ਗਈ ਹੈ। ਉਂਝ ਤਾਂ ਬੀਤੇ 9 ਦਸੰਬਰ ਨੂੰ ਹੀ ਇਸ ਦੀ ਸ਼ੁਰੂਆਤ ਹੋ ਗਈ ਸੀ ਪਰ ਮੌਸਮ ਦੀ ਬੇਰੁਖੀ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ। ਹੁਣ ਕਰੀਬ 15 ਦਿਨ ਬਾਅਦ ਮੌਸਮ ਦੇ ਸਾਫ਼ ਹੋਣ ਤੋਂ ਬਾਅਦ ਇਸ ਰਿੰਗ ‘ਚ ਰੌਣਕ ਫੇਰ ਤੋਂ ਵਾਪਸ ਆ ਗਈ ਹੈ।
ਆਈਸ ਸਕੇਟਿੰਗ ਲਈ ਅਸਮਾਨ ਸਾਫ਼ ਰਹਿਣਾ ਚਾਹੀਦਾ ਹੈ ਤੇ ਤਾਪਮਾਨ ਵੀ ਘੱਟ ਹੋਣਾ ਜ਼ਰੂਰੀ ਹੈ। ਸ਼ਿਮਲਾ ਦੇ ਖੁੱਲ੍ਹੇ ਆਈਸ ਸਕੇਟਿੰਗ ‘ਚ ਸਕੇਟਰ ਅੱਜ ਵੀ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹਨ। ਪ੍ਰਬੰਧਕ ਆਈਸ ਸਕੇਟਿੰਗ ਕਾਰਨੀਵਾਲ ਦਾ ਪ੍ਰਬੰਧ ਕਰਨ ਦੀ ਵੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ ਜਨਵਰੀ ਮਹੀਨੇ ‘ਚ ਜਿਮਖਾਨਾ ਦਾ ਪ੍ਰਬੰਧ ਵੀ ਕਰਨਾ ਹੈ।
ਇਹ ਸਾਰੇ ਪ੍ਰੋਗਰਾਮ ਸਾਫ਼ ਮੌਸਮ ‘ਤੇ ਹੀ ਨਿਰਭਰ ਕਰਦੇ ਹਨ। ਇਸ ਦੇ ਨਾਲ ਹੀ ਸ਼ਿਮਲਾ ਦਾ ਆਈਸ ਸਕੇਟਿੰਗ ਰਿੰਗ ਆਉਣ ਵਾਲੇ ਸਾਲ ‘ਚ ਜਨਵਰੀ ‘ਚ ਹੀ 100 ਸਾਲ ਪੂਰੇ ਕਰ ਰਿਹਾ ਹੈ। ਫਿਲਹਾਲ ਤਾਂ ਮੌਸਮ ਨੇ ਸਕੇਟਰਾਂ ਦੇ ਚਿਹਰੇ ‘ਤੇ ਖੁਸ਼ੀ ਲਿਆਂਦੀ ਹੈ ਤੇ ਉਮੀਦ ਹੈ ਕਿ ਇਹ ਸਾਫ਼ ਮੌਸਮ ਅਗਲੇ 10 ਕੁ ਦਿਨ ਤੱਕ ਰਹੇਗਾ ਤਾਂ ਜੋ ਸਕੇਟਰਸ ਸਕੇਟਿੰਗ ਦਾ ਲੁਤਫ਼ ਲੈ ਸਕਣ।
ਸ਼ਿਮਲਾ 'ਚ ਕਰਨੀ ਮਸਤੀ, ਹੁਣੇ ਪਾਓ ਚਾਲੇ
ਏਬੀਪੀ ਸਾਂਝਾ
Updated at:
23 Dec 2019 12:14 PM (IST)
ਹਿਮਾਚਲ ਦੇ ਸ਼ਿਮਲਾ ਦੇ ਇਤਿਹਾਸਕ ਆਈਸ ਸਕੇਟਿੰਗ ਰਿੰਗ ‘ਚ ਆਈਸ ਸਕੇਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਰਿੰਗ ‘ਚ ਫੇਰ ਤੋਂ ਬਰਫ਼ ਦੀ ਪਰਤ ਜੰਮ ਗਈ ਹੈ। ਉਂਝ ਤਾਂ ਬੀਤੇ 9 ਦਸੰਬਰ ਨੂੰ ਹੀ ਇਸ ਦੀ ਸ਼ੁਰੂਆਤ ਹੋ ਗਈ ਸੀ ਪਰ ਮੌਸਮ ਦੀ ਬੇਰੁਖੀ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ।
- - - - - - - - - Advertisement - - - - - - - - -