'ਸਾਸ ਭੀ ਕਭੀ ਬਹੂ..' ਵਾਲੀ ਮੰਤਰੀ ਤੋਂ ਖੋਹਿਆ ਇੱਕ ਹੋਰ ਅਹੁਦਾ
ਏਬੀਪੀ ਸਾਂਝਾ | 10 Jun 2018 02:32 PM (IST)
ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਮ੍ਰਿਤੀ ਇਰਾਨੀ ਨੂੰ ਝਟਕਾ ਲੱਗਿਆ ਹੈ। ਸਮ੍ਰਿਤੀ ਇਰਾਨੀ ਹੁਣ ਨੀਤੀ ਆਯੋਗ ਦੀ ਵਿਸ਼ੇਸ਼ ਮਹਿਮਾਨ ਮੈਂਬਰ ਨਹੀਂ ਰਹੀ। ਵੀਰਵਾਰ ਨੂੰ ਕੈਬਨਿਟ ਸਕੱਤਰੇਤ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਰਾਨੀ ਦੀ ਥਾਂ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਹਫ਼ਤੇ ਬਾਅਦ ਨੀਤਿ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਹੋਣ ਵਾਲੀ ਹੈ। ਬੈਠਕ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਦਲਾਅ ਕੀਤਾ ਗਿਆ ਹੈ। 17 ਜੂਨ ਨੂੰ ਮੋਦੀ ਨੀਤੀ ਆਯੋਗ ਦੀ ਇਸ ਕੌਂਸਲ ਦੀ ਬੈਠਕ ਦੀ ਅਗਵਾਈ ਕਰਨਗੇ। ਬੀਤੀ 15 ਮਈ ਨੂੰ ਸਮ੍ਰਿਤੀ ਇਰਾਨੀ ਨੂੰ ਸਮ੍ਰਿਤੀ ਇਰਾਨੀ ਨੂੰ ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ ਖੇਡ ਮੰਤਰੀ ਰਾਜਿਆਵਰਧਨ ਸਿੰਘ ਰਾਠੌਰ ਨੂੰ ਇਸ ਮੰਤਰਾਲੇ ਦਾ ਕਾਰਜਭਾਰ ਦੇ ਦਿੱਤਾ ਗਿਆ ਸੀ। ਉਦੋਂ ਇਰਾਨੀ ਨੂੰ ਨੀਤੀ ਆਯੋਗ ਵਿੱਚ ਉਕਤ ਅਹੁਦਾ ਦਿੱਤਾ ਗਿਆ ਸੀ। q