ਮੌਸਮ ਵਿਭਾਗ ਨੇ ਵੀ 9 ਤੋਂ 11 ਜੂਨ ਤਕ ਮੁੰਬਈ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਬਾਅਦ ਬੀਐਮਸੀ ਨੇ ਸਾਰੀਆਂ ਏਜੰਸੀਆਂ ਨੂੰ ਹਾਈ ਐਲਰਟ 'ਤੇ ਰਹਿਣ ਦੇ ਹੁਕਮ ਦਿੱਤੇ ਹਨ। ਉੱਧਰ, ਦਿੱਲੀ ਤੇ ਆਲ਼ੇ-ਦੁਆਲ਼ੇ ਵਿੱਚ ਵੀ ਬੀਤੇ ਕੱਲ੍ਹ ਮੌਸਮ ਬਦਲ ਗਿਆ ਤੇ ਸ਼ਾਮ ਪੰਜ ਵਜੇ ਹੀ ਹਨੇਰਾ ਛਾ ਗਿਆ। ਸ਼ੁੱਕਰਵਾਰ ਨੂੰ ਯੂਪੀ ਵਿੱਚ ਹਨੇਰੀ ਤੂਫ਼ਾਨ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਮੌਸਮ ਦਾ ਰੁਖ਼ ਬਦਲਣ ਕਾਰਨ ਪਾਰਾ ਵੀ ਕਾਫੀ ਹੇਠਾਂ ਆ ਗਿਆ।
ਅੱਜ ਕਿਵੇਂ ਰਹੇਗਾ ਮੌਸਮ ਦਾ ਮਿਜਾਜ਼
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਮੁੰਬਈ ਸਮੇਤ ਕੋਂਕਣ ਤੇ ਗੋਆ ਵਿੱਚ ਦਰਮਿਆਨੀ ਬਾਰਸ਼ ਹੋਵੇਗੀ। ਦਿੱਲੀ ਐਨਸੀਆਰ, ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਧੂੜ ਭਰੀ ਹਨੇਰੀ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸਮੁੰਦਰ ਦੇ ਨਾਲ ਲਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ।