ਚੰਡੀਗੜ੍ਹ/ਸ਼ਿਮਲਾ: ਹਿਮਾਚਲ ਵਿੱਚ ਸ਼ੁੱਕਰਵਾਰ ਨੂੰ ਫਿਰ ਬਾਰਸ਼ ਤੇ ਬਰਫ਼ਬਾਰੀ ਹੋਈ। ਅਗਲੇ 48 ਘੰਟਿਆਂ ਲਈ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਕਾਫੀ ਵਧ ਗਈ ਹੈ। ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ। ਕਈ ਥਾਈਂ ਬਾਰਸ਼ ਵੀ ਹੋਈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 19.8 ਡਿਗਰੀ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਠੰਢ ਨੇ ਫਿਰ ਜ਼ੋਰ ਫੜ ਲਿਆ ਹੈ।


ਸ਼ੀਤ ਲਹਿਰ ਕਰਕੇ ਸ਼ੁੱਰਵਾਰ ਨੂੰ ਸਪਿਤੀ ਦਾ ਪਾਰਾ ਜ਼ੀਰੋ ਤੋਂ ਹੇਠਾਂ -23 ਡਿਗਰੀ ਤਕ ਚਲਾ ਗਿਆ। ਇਸ ਦੇ ਨਾਲ ਹੀ ਇਹ ਕੱਲ੍ਹ ਇਹ ਦੇਸ਼ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੋਂ ਸੋਮਵਾਰ ਤਕ ਰਾਜ ਦਾ ਪਾਰਾ ਡਿੱਗੇਗਾ ਅਤੇ ਸ਼ੀਤ ਲਹਿਰ ਨਾਲ ਠੰਢ ਹੋਰ ਵਧੇਗੀ। 5 ਤੋਂ 6 ਫਰਵਰੀ ਨੂੰ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋਏਗੀ।