ਹਿਮਾਚਲ ਦੇ ਜ਼ਿਲ੍ਹਾ ਚੰਬਾ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਡਲਹੌਜ਼ੀ ਚ ਅਚਾਨਕ ਐਤਵਾਰ ਰਾਤ 8 ਵਜੇ ਦੇ ਕਰੀਬ ਬਰਫਬਾਰੀ ਸ਼ੁਰੂ ਹੋਣ ਨਾਲ ਸੈਲਾਨੀ ਝੂਮ ਉੱਠੇ। ਕ੍ਰਿਸਮਿਸ ਤੇ ਨਵਾਂ ਸਾਲ ਮਨਾਉਣ ਡਲਹੌਜ਼ੀ ਆਏ ਸੈਲਾਨੀਆਂ ਦੇ ਚਿਹਰੇ ਬਰਫਬਾਰੀ ਦੇ ਨਾਲ ਖਿੜ ਉੱਠੇ। ਉਨ੍ਹਾਂ ਦਾ ਮੰਨਣਾ ਕਿ ਉਨ੍ਹਾਂ ਦਾ ਡਸਹੌਜ਼ੀ ਆਉਣਾ ਸਫਲ ਹੋ ਗਿਆ।


ਬੇਸ਼ੱਕ ਬਰਫਬਾਰੀ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ। ਪਰ ਇਸ ਦੇ ਬਾਵਜੂਦ ਸੈਲਾਨੀ ਇਸ ਬਰਫਬਾਰੀ 'ਚ ਮਸਤੀ ਕਰਦੇ ਤੇ ਖਰੀਦਦਾਰੀ ਕਰਦੇ ਨਜ਼ਰ ਆਏ।



ਓਧਰ ਪਹਾੜਾਂ ਦੀ ਰਾਣੀ ਸ਼ਿਮਲਾ ਵੀ ਬਰਫ਼ ਦੀ ਸਫੇਦ ਚਾਦਰ ਚ ਢੱਕੀ ਗਈ। ਸ਼ਿਮਲਾ ਚ ਸੀਜ਼ਨ ਦੀ ਪਹਿਲੀ ਬਰਫਬਾਰੀ ਨਾਲ ਮੌਸਮ ਸੁਹਾਵਣਾ ਹੋ ਗਿਆ। ਨਵੇਂ ਸਾਲ ਦੇ ਜਸ਼ਨ ਲਈ ਸ਼ਿਮਲਾ ਪਹੁੰਚੇ ਸੈਲਾਨੀਆੰ ਦੇ ਚਿਹਰੇ ਖਿੜ ਉੱਠੇ। ਤਾਪਮਾਨ 'ਚ ਗਿਰਾਵਟ ਨਾਲ ਸੀਤ ਲਹਿਰ ਵੀ ਸ਼ੁਰੂ ਹੋ ਗਈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ