NASA Warning on Solar Eclipse: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ 8 ਅਪ੍ਰੈਲ ਭਾਵ ਕਿ ਅੱਜ ਲੱਗਣ ਵਾਲੇ ਪੂਰਣ ਸੂਰਜ ਗ੍ਰਹਿਣ 2024 ਨੂੰ ਲੈ ਕੇ ਇੱਕ ਚੇਤਾਵਨੀ ਦਿੱਤੀ ਹੈ। ਜੇਕਰ ਤੁਸੀਂ ਸੂਰਜ ਗ੍ਰਹਿਣ ਨੂੰ ਲੈ ਕੇ ਉਤਸ਼ਾਹਿਤ ਹੋ ਅਤੇ ਆਪਣੇ ਸਮਾਰਟਫੋਨ ਤੋਂ ਇਸ ਦੁਰਲੱਭ ਖਗੋਲੀ ਘਟਨਾ ਦੀਆਂ ਫੋਟੋਆਂ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਦਰਅਸਲ, ਮਸ਼ਹੂਰ YouTuber ਮਾਰਕਸ ਬ੍ਰਾਊਨਲੀ ਨੇ ਆਪਣੇ X ਹੈਂਡਲ 'ਤੇ ਇੱਕ ਪੋਸਟ ਕੀਤੀ ਹੈ।


ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ, “ਹੁਣ ਤੱਕ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਕਿ ਕੀ ਸਮਾਰਟਫੋਨ ਨਾਲ ਸੂਰਜ ਗ੍ਰਹਿਣ ਦੀਆਂ ਫੋਟੋਆਂ ਲੈਣ ਨਾਲ ਫੋਨ ਦੇ ਕੈਮਰੇ ਦਾ ਸੈਂਸਰ ਖਰਾਬ ਹੋ ਸਕਦਾ ਹੈ?” ਮਾਰਕਸ ਦੀ ਇਸ ਪੋਸਟ 'ਤੇ ਨਾਸਾ ਨੇ ਹੈਰਾਨੀਜਨਕ ਜਵਾਬ ਦਿੱਤਾ।


ਮਾਰਕਸ ਨੂੰ ਜਵਾਬ ਦਿੰਦਿਆਂ ਹੋਇਆਂ ਨਾਸਾ ਨੇ ਆਪਣੇ ਫੋਟੋ ਡਿਪਾਰਟਮੈਂਟ ਦਾ ਹਵਾਲਾ ਦਿੰਦਿਆਂ ਹੋਇਆਂ ਲਿਖਿਆ, "ਸਮਾਰਟਫੋਨ ਕੈਮਰੇ ਨਾਲ ਸੂਰਜ ਗ੍ਰਹਿਣ ਦੀਆਂ ਫੋਟੋਆਂ ਲੈਣ ਨਾਲ ਕੈਮਰੇ ਦਾ ਸੈਂਸਰ ਖਰਾਬ ਹੋ ਸਕਦਾ ਹੈ।" ਨਾਸਾ ਨੇ ਇਹ ਵੀ ਦੱਸਿਆ ਕਿ ਫੋਨ ਦੇ ਕੈਮਰੇ ਦੇ ਸੈਂਸਰ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ।


ਨਾਸਾ ਨੇ ਕਿਹਾ ਕਿ ਕੈਮਰੇ ਦੇ ਸੈਂਸਰ ਨੂੰ ਸੂਰਜ ਗ੍ਰਹਿਣ ਦੀ ਖਤਰਨਾਕ ਰੇਂਜ ਤੋਂ ਬਚਾਉਣ ਲਈ ਲੈਂਸ ਦੇ ਸਾਹਮਣੇ ਈਕਲਿਪਸ ਗਲਾਸ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਫੋਨ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।




ਇਹ ਵੀ ਪੜ੍ਹੋ: SIM Card: ਪੁਲਿਸ ਨੇ ਫੜੇ 8774 ਮੋਬਾਇਲ SIM, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣਾ ਸੀ ਵੱਡਾ ਕਾਂਡ, ਚੀਨ ਦੀ ਸਾਜ਼ਿਸ਼ ਦਾ ਖਦਸ਼ਾ, ATS ਨੇ ਜਾਂਚ ਕੀਤੀ ਸ਼ੁਰੂ


ਕੀ ਹੈ ਪੂਰਣ ਸੂਰਜ ਗ੍ਰਹਿਣ


ਗ੍ਰਹਿਣ ਇੱਕ ਖ਼ਾਸ ਸਮਾਂ ਹੁੰਦਾ ਹੈ, ਜਦੋਂ ਸੂਰਜ ਅਤੇ ਚੰਦਰਮਾ ਦੇ ਉਹ ਹਿੱਸੇ ਨੂੰ ਵੀ ਦੇਖਿਆ ਜਾ ਸਕਦਾ ਹੈ, ਜੋ ਆਮ ਤੌਰ 'ਤੇ ਨਜ਼ਰ ਨਹੀਂ ਆਉਂਦਾ ਜਾਂ ਜਿਸ ਨੂੰ ਨਹੀਂ ਦੇਖਿਆ ਜਾ ਸਕਦਾ ਹੈ। 8 ਅਪ੍ਰੈਲ ਨੂੰ ਇੱਕ ਦੁਰਲੱਭ ਖਗੋਲੀ ਘਟਨਾ ਦੇਖਣ ਨੂੰ ਮਿਲੇਗੀ। ਉੱਤਰੀ ਅਮਰੀਕਾ ਵਿੱਚ ਪੂਰਣ ਸੂਰਜ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਮੈਕਸੀਕੋ ਦੇ ਤੱਟ ਤੋਂ ਅਮਰੀਕਾ ਅਤੇ ਕੈਨੇਡਾ ਤੱਕ ਲੱਗੇਗਾ।


ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਆਉਂਦਾ ਹੈ। ਇਸ ਕਾਰਨ ਧਰਤੀ 'ਤੇ ਚੰਦਰਮਾ ਦਾ ਪਰਛਾਵਾਂ ਪੈ ਜਾਂਦਾ ਹੈ। ਜਿੱਥੇ ਇਹ ਪਰਛਾਵਾਂ ਪੈਂਦਾ ਹੈ, ਉੱਥੇ ਦਿਨ ਵੇਲੇ ਰਾਤ ਵਰਗਾ ਨਜ਼ਾਰਾ ਹੁੰਦਾ ਹੈ। ਇਹ ਘਟਨਾ ਹਰ 18 ਮਹੀਨਿਆਂ ਬਾਅਦ ਧਰਤੀ 'ਤੇ ਕਿਤੇ ਨਾ ਕਿਤੇ ਵਾਪਰਦੀ ਹੈ।


ਇਹ ਵੀ ਪੜ੍ਹੋ: Surya Grahan 2024: ਅੱਜ 54 ਸਾਲਾਂ ਬਾਅਦ ਲੱਗੇਗਾ ਪੂਰਣ ਸੂਰਜ ਗ੍ਰਹਿਣ, ਜਾਣੋ ਦੇਸ਼-ਦੁਨੀਆ 'ਤੇ ਹੋਵੇਗਾ ਕੀ ਅਸਰ, ਜਾਣੋ ਹਰੇਕ ਗੱਲ