ਨਵੀਂ ਦਿੱਲੀ: ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਸੋਲੀ ਸਰਾਬਜੀ ਦਾ ਦੇਹਾਂਤ ਹੋ ਗਿਆ ਹੈ। ਉਹ 91 ਸਾਲਾ ਦੇ ਸੀ। ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਸੀ। ਫਿਲਹਾਲ ਇਹ ਅਜੇ ਪਤਾ ਨਹੀਂ ਚੱਲ ਕਿ ਸਰਾਬਜੀ ਨੂੰ ਕੋਰੋਨਾ ਸੀ ਜਾਂ ਨਹੀਂ। ਪਰਿਵਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

ਦੱਸ ਦਈਏ ਕਿ ਸੋਲੀ ਸਰਾਬਜੀ ਦਾ ਜਨਮ 1930 ਵਿੱਚ ਬੰਬੇ ਵਿੱਚ ਹੋਇਆ ਸੀ। ਉਹ 1953 ਤੋਂ ਬੰਬੇ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਸੀ। 1971 ਵਿੱਚ ਸੋਲੀ ਸਰਾਬਜੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਬਣੇ। ਉਹ ਦੋ ਵਾਰ ਭਾਰਤ ਦਾ ਅਟਾਰਨੀ ਜਨਰਲ ਵੀ ਰਹੇ। ਉਹ ਪਹਿਲੀ ਵਾਰ 1989 ਤੋਂ 90 ਤੱਕ ਤੇ ਦੂਜੀ ਵਾਰ 1998 ਤੋਂ 2004 ਤੱਕ ਅਟਾਰਨੀ ਜਨਰਲ ਰਹੇ।


ਇਹ ਵੀ ਪੜ੍ਹੋ: Coronavirus: ਮੋਦੀ ਨੇ ਅੱਜ ਸੱਦੀ ਆਪਣੇ ਵਜ਼ੀਰਾਂ ਦੀ ਅਹਿਮ ਬੈਠਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904