ਨਵੀਂ ਦਿੱਲੀ: ਵਿਦੇਸ਼ਾਂ ’ਚ ਕਾਲਾ ਧਨ, ਬੇਨਾਮੀ ਜਾਇਦਾਦ ਰੱਖਣ ਵਾਲਿਆਂ ਤੇ ਟੈਕਸ-ਚੋਰਾਂ ਵਿਰੁੱਧ ਕੇਂਦਰ ਸਰਕਾਰ ਕੀ ਤੇ ਕਿਵੇਂ ਕਾਰਵਾਈ ਕਰ ਰਹੀ ਹੈ। ਹੁਣ ਤੁਸੀਂ ਵੀ ਇਹ ਸਭ ਵੇਖ ਸਕਦੇ ਹੋ। ਅਜਿਹੇ ਲੋਕਾਂ ਵਿਰੁੱਧ ਤੁਹਾਡੇ ਵੱਲੋਂ ਦਿੱਤੀ ਗਈ ਸ਼ਿਕਾਇਤ ਉੱਤੇ ਸਰਕਾਰ ਕੀ ਕਾਰਵਾਈ ਕਰ ਰਹੀ ਹੈ, ਇਸ ਨੂੰ ਤੁਸੀਂ ਵੀ ਸਮੇਂ-ਸਮੇਂ ’ਤੇ ਚੈੱਕ ਕਰ ਸਕਦੇ ਹੋ। ਇਸ ਲਈ ਕੇਂਦਰ ਸਰਕਾਰ ਨੇ ਈ-ਫ਼ਾਈਲਿੰਗ ਪੋਰਟਲ ਸ਼ੁਰੂ ਕੀਤਾ ਹੈ। ਇੱਕ ਖ਼ਾਸ ਨੰਬਰ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਕਾਇਤ ਦਾ ਸਟੇਟਸ ਵੀ ਵੇਖ ਸਕਦੇ ਹੋ।
ਕੇਂਦਰ ਸਰਕਾਰ ਅਨੁਸਾਰ ਇਸ ਲਿੰਕ https://www.
ਜੇ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਜਾਂ ਈ-ਮੇਲ ਆਈਡੀ ਵੀ ਦਰਜ ਕਰਵਾ ਸਕਦੇ ਹੋ। ਮੋਬਾਈਲ ਜਾਂ ਈ-ਮੇਲ ਆਈਡੀ ਉੱਤੇ ਆਉਣ ਵਾਲੇ ਓਟੀਪੀ ਦੀ ਮਦਦ ਨਾਲ ਤੁਹਾਡੀ ਸ਼ਿਕਾਇਤ ਦਰਜ ਹੋ ਜਾਵੇਗੀ ਤੇ ਫਿਰ ਤੁਹਾਨੂੰ ਇੱਕ ਨੰਬਰ ਦਿੱਤਾ ਜਾਵੇਗਾ।
ਇਸ ਨੰਬਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਸਮੇਂ ਇਸ ਪੋਰਟਲ ’ਤੇ ਜਾ ਕੇ ਇਹ ਵੇਖ ਸਕਦੇ ਹੋ ਕਿ ਤੁਹਾਡੀ ਸ਼ਿਕਾਇਤ ਉੱਤੇ ਸਰਕਾਰ ਕੀ ਕਾਰਵਾਈ ਕਰ ਰਹੀ ਹੈ ਤੇ ਉਹ ਕਿਸ ਪੱਧਰ ਤੱਕ ਪੁੱਜੀ ਹੈ। ਇਹ ਸ਼ਿਕਾਇਤ ‘ਕਾਲਾ ਧਨ’ ਰੋਕਣ ਦੇ ਕਾਨੂੰਨ 1961 ਅਤੇ ਬੇਨਾਮੀ ਲੈਣ ਵਿਰੋਧੀ ਕਾਨੂੰਨ ਅਧੀਨ ਦਰਜ ਹੋਵੇਗੀ। ਕੇਂਦਰ ਸਰਕਾਰ ਦੇ ਆਮਦਨ ਟੈਕਸ ਵਿਭਾਗ ਨੇ ਇਹ ਪੋਰਟਲ ਤਿਆਰ ਕੀਤਾ ਹੈ।