ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਮੌਸਮ ਦੀ ਮਾਰ ਬਰਕਾਰ ਹੈ। ਠੰਢ ਤੇ ਕੋਹਰੇ ਕਰਕੇ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ, ਜਿੱਥੇ ਪਹਾੜਾਂ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਹੱਢ ਚੀਰ ਰਹੀਆਂ ਹਨ। ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਵੀ ਮੌਸਮ ਦਾ ਇਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ। ਕੱਲ੍ਹ ਦਿੱਲੀ ਵਿੱਚ ਜ਼ਬਰਦਸਤ ਧੁੰਦ ਦੇਖਣ ਨੂੰ ਮਿਲੀ। ਅੱਜ ਵੀ ਮੌਸਮ ਵਿਭਾਗ ਨੇ ਧੁੰਦ ਦੀ ਭਵਿੱਖਬਾਣੀ ਕੀਤੀ ਹੈ।


ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਧੁੰਦ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦਾ ਘੱਟੋ ਘੱਟ ਤੇ ਵੱਧ ਤੋਂ ਵੱਧ ਤਾਪਮਾਨ 8 ਤੇ 17 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। 22 ਜਨਵਰੀ ਤੱਕ ਦਿੱਲੀ ਵਿੱਚ ਮੌਸਮ ਰਹਿਣ ਦੀ ਉਮੀਦ ਹੈ, ਹਾਲਾਂਕਿ ਤਾਪਮਾਨ ਥੋੜ੍ਹਾ ਵੱਧ ਸਕਦਾ ਹੈ, ਪਰ ਬਾਰਸ਼ ਦੀ ਸੰਭਾਵਨਾ ਵੀ ਅੱਜ ਜ਼ਾਹਰ ਕੀਤੀ ਗਈ ਹੈ।

ਉਧਰ, ਲੱਦਾਖ ਵਿੱਚ ਪਾਰਾ ਮਨਫੀ 30 ਡਿਗਰੀ ਤੱਕ ਪਹੁੰਚ ਰਿਹਾ ਹੈ। ਅਜਿਹੀ ਸਥਿਤੀ ਵਿੱਚ ਚੀਨੀ ਸੈਨਿਕ ਐਲਏਸੀ 'ਤੇ ਪਿੱਛੇ ਹਟ ਗਏ ਹਨ। ਇਸ ਦੇ ਨਾਲ ਹੀ ਭਾਰਤੀ ਸੈਨਿਕ ਡਟੇ ਹੋਏ ਹਨ। ਠੰਢ ਦੇ ਨਾਲ-ਨਾਲ ਯੂਪੀ, ਹਰਿਆਣਾ, ਪੰਜਾਬ, ਦਿੱਲੀ ਸਮੇਤ ਬਹੁਤੇ ਸੂਬਿਆਂ ਵਿੱਚ ਵੀ ਧੁੰਦ ਦਾ ਅਸਰ ਜਾਰੀ ਹੈ, ਜਿਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਲੋਕ ਠੰਢ ਤੋਂ ਬਚਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ। ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਾ ਦਿੱਤੀ ਹੈ।

ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਕਈ ਹਿੱਸਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਇੱਕ ਪਾਸੇ ਜਿੱਥੇ ਸੈਲਾਨੀ ਭਾਰੀ ਬਰਫਬਾਰੀ ਦਾ ਆਨੰਦ ਲੈ ਰਹੇ ਹਨ, ਉਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ਵਿੱਚ ਹੋਈ ਬਰਫਬਾਰੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਰਹੀ ਹੈ। ਇੱਥੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਦੀ ਲਹਿਰ ਜਾਰੀ ਹੈ।

ਇਹ ਵੀ ਪੜ੍ਹੋCorona Vaccination ਦਾ ਤੀਸਰਾ ਦਿਨ: ਜਾਣੋ ਕਿ ਅੱਜ ਕਿਹੜੇ ਸੂਬਿਆਂ ਵਿੱਚ ਲਗੇਗਾ ਟੀਕਾ, ਕਿਹੜੇ ਸੂਬਿਆਂ ਤੇ ਸ਼ਹਿਰਾਂ 'ਚ ਰਹੇਗੀ ਪਾਬੰਦੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904