ਨਵੀਂ ਦਿੱਲੀ: ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਜੁੜੀ ਸੰਸਦੀ ਕਮੇਟੀ ਨੇ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਨੁਮਾਇੰਦਿਆਂ ਨੂੰ ਤਲਬ ਕੀਤਾ ਹੈ। ਸੰਸਦੀ ਕਮੇਟੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਫੇਸਬੁੱਕ ਅਤੇ ਟਵਿੱਟਰ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛੇਗੀ। ਦੱਸ ਦਈਏ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਇਸ ਕਮੇਟੀ ਦੇ ਚੇਅਰਮੈਨ ਹਨ।
ਹਾਲ ਹੀ 'ਚ ਵਟਸਐਪ ਦੀ ਨਵੀਂ ਪ੍ਰਾਈਵੇਸੀ ਪੋਲਿਸੀ ਬਾਰੇ ਦੁਨੀਆ ਭਰ 'ਚ ਚਰਚਾ ਹੋਈ ਸੀ। ਭਾਰਤ ਵਿੱਚ ਵੀ ਯੂਜ਼ਰਸ ਨੇ ਮੈਸੇਜਿੰਗ ਐਪ ਵਟਸਐਪ ਦੀ ਨਵੀਂ ਪੋਲਿਸੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਹਾਲਾਂਕਿ, ਬਾਅਦ 'ਚ ਵਟਸਐਪ ਨੇ ਆਪਣੀ ਤਰਫੋਂ ਸਪੱਸ਼ਟ ਕੀਤਾ ਅਤੇ ਕਿਹਾ ਕਿ ਕੰਪਨੀ ਕਿਸੇ ਵੀ ਯੂਜ਼ਰ ਦਾ ਡੇਟਾ ਨਹੀਂ ਦੇਖਦੀ ਹੈ ਅਤੇ ਇਸ ਨੂੰ ਫੇਸਬੁੱਕ ਨਾਲ ਸਾਂਝਾ ਨਹੀਂ ਕਰੇਗੀ।
ਪੀਐਮ ਮੋਦੀ, ਅਮਿਤ ਸ਼ਾਹ ਤੇ ਬੀਜੇਪੀ ਪ੍ਰਧਾਨ ਨੱਡਾ ਨੇ ਬਣਾਇਆ ਬੰਗਾਲ ਪਲੈਨ, ਗ੍ਰਹਿ ਮੰਤਰੀ ਦੇ ਘਰ 'ਚ ਕੀਤੀ ਮੀਟਿੰਗ
ਵਟਸਐਪ ਨੇ ਸਟੇਟਸ ਦੇ ਜ਼ਰੀਏ ਵੀ ਸਫਾਈ ਪੇਸ਼ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਹ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਪ੍ਰਤੀ ਵਚਨਬੱਧ ਹੈ ਅਤੇ ਪਰਸਨਲ ਚੈਟ ਨੂੰ ਪੜ੍ਹਦਾ ਜਾਂ ਸੁਣਦਾ ਨਹੀਂ ਹੈ। ਇਹ ਏਂਡ ਟੂ ਏਂਡ ਐਂਕਰਿਪਸ਼ਨ ਹੈ। ਇਸ ਦੇ ਨਾਲ ਕੰਪਨੀ ਨੇ ਕਿਹਾ ਕਿ ਇਹ ਤੁਹਾਡੀ ਸ਼ੇਅਰ ਕੀਤੀ ਲੋਕੇਸ਼ਨ ਨੂੰ ਨਹੀਂ ਵੇਖਦਾ ਅਤੇ ਫੇਸਬੁੱਕ ਨਾਲ ਕੰਨਟੈਕਟ ਸ਼ੇਅਰ ਨਹੀਂ ਕਰਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸੰਸਦੀ ਕਮੇਟੀ ਨੇ Facebook ਤੇ Twitter ਦੇ ਨੁਮਾਇੰਦਿਆਂ ਨੂੰ ਭੇਜੇ ਸੰਮਨ, ਇਸ ਮਾਮਲੇ 'ਤੇ ਹੋਣਗੇ ਸਵਾਲ-ਜਵਾਬ
ਏਬੀਪੀ ਸਾਂਝਾ
Updated at:
17 Jan 2021 09:37 PM (IST)
ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਜੁੜੀ ਸੰਸਦੀ ਕਮੇਟੀ ਨੇ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਨੁਮਾਇੰਦਿਆਂ ਨੂੰ ਤਲਬ ਕੀਤਾ ਹੈ। ਸੰਸਦੀ ਕਮੇਟੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਫੇਸਬੁੱਕ ਅਤੇ ਟਵਿੱਟਰ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛੇਗੀ। ਦੱਸ ਦਈਏ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਇਸ ਕਮੇਟੀ ਦੇ ਚੇਅਰਮੈਨ ਹਨ।
- - - - - - - - - Advertisement - - - - - - - - -