ਨਵੀਂ ਦਿੱਲੀ: ਉੜੀਸਾ ਦੇ ਭਦਰਕ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਆਪਣੇ ਇੱਕ ਸਾਲ ਦੇ ਬੇਟੇ ਨੂੰ ਹਾਲ ਹੀ ਵਿੱਚ 25 ਹਾਜ਼ਰ ਰੁਪਏ ਕਰਕੇ ਕਿਸੇ ਅਜਿਹੇ ਜੋੜੇ ਨੂੰ ਵੇਚ ਦਿੱਤਾ ਜਿਸ ਦੀ ਕੋਈ ਸੰਤਾਨ ਨਹੀਂ ਸੀ। ਬੱਚੇ ਨੂੰ ਵੇਚ ਕੇ ਮਿਲੇ ਪੈਸਾਂ ਨਾਲ ਉਸ ਨੇ ਇੱਕ ਮੋਬਾਈਲ ਫੋਨ, ਕੁਝ ਗਹਿਣੇ ਤੇ ਕੱਪੜੇ ਖਰੀਦੇ ਤੇ ਬਾਕੀ ਰਕਮ ਸ਼ਰਾਬ 'ਤੇ ਖਰਚ ਕਰ ਦਿੱਤੀ।

ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪੰਡੀਆ ਮੁਖੀ ਨਾਮ ਦੇ ਇਸ ਸ਼ਖਸ ਤੇ ਉਸ ਦੇ ਗਵਾਂਢੀ ਬਲਰਾਮ ਮੁਖੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ਵਿੱਚ ਇੱਕ ਆਂਗਣਵਾੜੀ ਕਰਮੀ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ 'ਤੇ ਬੱਚੇ ਨੂੰ ਵੇਚਣ ਵਿੱਚ ਵਿਚੋਲਗੀ ਕਰਨ ਦੀ ਭੂਮਿਕਾ ਨਿਭਾਉਣ ਦਾ ਇਲਜ਼ਾਮ ਹੈ। ਜ਼ਿਲ੍ਹਾ ਚਾਈਲਡ ਲਾਈਨ ਨੇ ਬੱਚੇ ਨੂੰ ਬਚਾ ਕੇ ਉਸ ਨੂੰ ਵਾਪਸ ਉਸ ਦੀ ਮਾਂ ਕੋਲ ਪਹੁੰਚਾ ਦਿੱਤਾ ਹੈ।

ਭਦਰਕ ਦੇ ਐਸ.ਪੀ. ਅਨੂਪ ਸਾਹੁ ਨੇ ਬੀਬੀਸੀ ਨੂੰ ਦੱਸਿਆ, 'ਮੰਗਲਵਾਰ ਨੂੰ ਪੰਡੀਆ ਤੇ ਬਲਰਾਮ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ਕੋਰਟ ਨੇ ਰੱਦ ਕਰ ਦਿੱਤੀ। ਇਸ ਤੋਂ ਬਾਅਦ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਜੁਵੇਨਾਇਲ ਜਸਟਿਸ ਬੋਰਡ ਦੇ ਆਦੇਸ਼ ਅਨੁਸਾਰ ਮਾਂ ਤੇ ਬੱਚੇ ਨੂੰ ਫਿਲਹਾਲ "ਆਸ਼ਿਆਨਾ" ਸੁਧਾਰ ਘਰ ਵਿੱਚ ਰੱਖਿਆ ਗਿਆ ਹੈ। ਬੋਰਡ ਹੀ ਉਨ੍ਹਾਂ ਬਾਰੇ ਅੰਤਿਮ ਫੈਸਲਾ ਲਾਵੇਗਾ।" ਅਨੂਪ ਸਾਹੁ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਵਿੱਚ ਇੱਕ ਆਂਗਣਵਾੜੀ ਕਰਮੀ ਦੀ ਮੁੱਖ ਭੂਮਿਕਾ ਰਹੀ ਹੈ।

ਭਦਰਕ ਟਾਊਨ ਥਾਣੇ ਦੇ ਮੁਖੀ ਮਨੋਜ ਰਾਉਤ ਅਨੁਸਾਰ ਦੋਹਾਂ ਮੁਲਜ਼ਮਾਂ ਖਿਲਾਫ ਆਈਪੀਸੀ ਦੀ ਧਾਰਾ 370 (ਟ੍ਰੈਫਿਕਿੰਗ) 120ਬੀ ਤੇ ਜੁਵੇਨਾਇਲ ਜਸਟਿਸ ਐਕਟ ਦੀਆਂ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਪੰਡੀਆ ਤੇ ਬਲਰਾਮ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਦੁਰਘਟਨਾ ਵਿੱਚ ਆਪਣੀ ਇੱਕੋ-ਇੱਕ ਸੰਤਾਨ ਨੂੰ ਗਵਾ ਚੁੱਕੇ ਸੋਮਨਾਥ ਸੇਠੀ ਨੇ ਬੱਚੇ ਦੀ ਪ੍ਰਾਪਤੀ ਲਈ ਆਂਗਣਵਾੜੀ ਕਰਮੀ ਨੂੰ 45 ਹਾਜ਼ਰ ਰੁਪਏ ਦਿੱਤੇ ਸਨ। ਇਸ ਵਿੱਚੋਂ ਉਨ੍ਹਾਂ ਨੇ 25 ਹਾਜ਼ਰ ਰੁਪਏ ਪੰਡੀਆ ਨੂੰ ਦਿੱਤੇ ਤੇ ਬਾਕੀ ਰਕਮ ਆਪਣੇ ਕੋਲ ਰੱਖ ਲਈ। ਪੰਡੀਆ ਨੇ ਇਸ ਰਕਮ ਵਿੱਚੋਂ 2000 ਰੁਪਏ ਆਪਣੇ ਸਾਲੇ ਬਲਰਾਮ ਨੂੰ ਦਿੱਤੇ ਜਿਸ ਨੇ ਆਂਗਣਵਾੜੀ ਕਰਮੀ ਦੇ ਕਹਿਣ 'ਤੇ ਬੱਚਾ ਵੇਚਣ ਲਈ ਰਾਜ਼ੀ ਕੀਤਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਪੰਡੀਆ ਨੇ ਬੱਚਾ ਵੇਚਣ ਦੀ ਗੱਲ ਕਬੂਲ ਲਈ ਪਰ ਉਸ ਨੇ ਕਿਹਾ ਕਿ ਉਸ ਨੇ ਪੈਸੇ ਲਈ ਆਪਣੇ ਬੱਚੇ ਨੂੰ ਨਹੀਂ ਵੇਚਿਆ ਬਲਕਿ ਬੱਚੇ ਦੇ ਬਿਹਤਰ ਭਵਿੱਖ ਲਈ ਅਜਿਹਾ ਕੀਤਾ। ਹਾਲਾਂਕਿ ਗਵਾਂਢੀਆਂ ਤੇ ਪੰਡੀਆ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਫਾਈ ਕਰਮੀ ਦਾ ਕੰਮ ਕਾਰਨ ਵਾਲਾ ਪੰਡੀਆ ਸ਼ਰਾਬੀ ਹੈ। ਉਸ ਨੇ ਸ਼ਰਾਬ ਦੇ ਨਸ਼ੇ ਲਈ ਹੀ ਇਹ ਘਿਨੌਣਾ ਕੰਮ ਕੀਤਾ ਹੈ। ਪੂਰੇ ਘਟਨਾਕ੍ਰਮ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਭਦਰਕ ਚਾਈਲਡ ਲਾਈਨ ਦੇ ਨਿਦੇਸ਼ਕ ਸੋਫੀਆ ਸ਼ੇਖ ਨੇ ਦੱਸਿਆ ਕਿ ਘਟਨਾ ਦੇ ਬਾਰੇ ਉਨ੍ਹਾਂ ਨੂੰ ਕਿਸੇ ਨਾਗਰਿਕ ਨੇ ਫੋਨ ਕਰਕੇ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਅਸੀਂ ਪੁਲਿਸ ਨਾਲ ਸੰਪਰਕ ਕੀਤਾ।

ਮੰਗਲਵਾਰ ਸ਼ਾਮ ਅਸੀਂ ਪੁਲਿਸ ਨੂੰ ਨਾਲ ਲੈ ਕੇ ਸੋਮਨਾਥ ਸੇਠੀ ਦੇ ਘਰ ਪਹੁੰਚੇ ਤੇ ਬੱਚੇ ਨੂੰ ਉਸ ਦੀ ਮਾਂ ਦੇ ਕੋਲ ਪਹੁੰਚਾਇਆ, ਸੋਫੀਆ ਸ਼ੇਖ ਨੇ ਕਿਹਾ ਕਿ ਬੱਚੇ ਦੀ ਮਾਨ ਵਰਸ਼ਾ ਨੇ ਪੁੱਛਗਿੱਛ ਕਾਰਨ ਤੇ ਦੱਸਿਆ ਕਿ ਬੱਚੇ ਨੂੰ ਵੇਚੇ ਜਾਣ ਬਾਰੇ ਉਸ ਨੂੰ ਕੁਝ ਵੀ ਨਹੀਂ ਪਤਾ ਸੀ। ਉਸ ਦੇ ਪਤੀ ਨੇ ਉਸ ਨੂੰ ਝੂਠ ਬੋਲ ਕੇ ਬੱਚੇ ਨੂੰ ਵੇਚਿਆ ਸੀ। ਵਰਸ਼ਾ ਨੇ ਦੱਸਿਆ ਕਿ ਘਟਨਾ ਦੇ ਦਿਨ ਮੇਰੇ ਪਤੀ ਤੇ ਗੁਵਾਂਢ ਵਿੱਚ ਰਹਿਣ ਵਾਲੇ ਮੇਰੇ ਰਿਸ਼ਤੇਦਾਰ ਭਰਾ ਬਲਰਾਮ ਘਰ ਆਏ ਤੇ ਮੈਨੂੰ ਬੱਚੇ ਨੂੰ ਨਹਾਉਣ ਲਈ ਕਿਹਾ।

ਮੈਂ ਬੱਚੇ ਨੂੰ ਨਵਾਇਆ ਤੇ ਫਿਰ ਦੋਵੇਂ ਬੱਚੇ ਨੂੰ ਲੈ ਕੇ ਕੀਤੇ ਚਲੇ ਗਏ। ਉਸ ਤੋਂ ਬਾਅਦ ਮੈਂ ਜਦ ਵੀ ਬੱਚੇ ਬਾਰੇ ਪੁੱਛਦੀ ਤਾਂ ਉਹ ਹਮੇਸ਼ਾਂ ਇਹ ਕਹਿ ਕੇ ਟਾਲ ਦਿੰਦੇ ਕਿ ਬੱਚਾ ਸਹੀ ਥਾਂ 'ਤੇ ਹੈ। ਉਹ ਕਹਿੰਦੀ ਹੈ ਕਿ ਜਦ ਉਹ ਮੋਬਾਈਲ ਫੋਨ ਤੇ ਮੇਰੇ ਲਈ ਪੰਜੇਬਾਂ ਖਰੀਦ ਕੇ ਲਿਆਏ ਤਾਂ ਮੈਂ ਪੁੱਛਿਆ ਕਿ ਪੈਸੇ ਕਿੱਥੋਂ ਆਏ, ਤਾਂ ਉਸ ਨੇ ਕਿਹਾ ਬਲਰਾਮ ਨੇ ਦਿੱਤੇ ਹਨ। ਬਾਅਦ ਵਿੱਚ ਇੱਕ ਗੁਵਾਂਢੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਬੱਚੇ ਨੂੰ ਵੇਚ ਦਿੱਤਾ ਹੈ। ਵਰਸ਼ਾ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੈ ਉਸ ਦੇ ਪਤੀ ਨੂੰ ਹੁਣ ਸਜ਼ਾ ਹੋ ਸਕਦੀ ਹੈ, ਉਹ ਕਹਿੰਦੀ ਹੀ ਕਿ ਮੈਂ ਜਿੱਦਾਂ ਵੀ ਆਪਣੇ ਬੱਚੇ ਨੂੰ ਪਾਲ ਲਵਾਂਗੀ ਪਰ ਮੇਰੇ ਪਤੀ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ।