ਸਾਬਕਾ DSP ਦੇ ਘਰ ਚੱਲੀਆਂ ਗੋਲ਼ੀਆਂ, ਸ਼ਹਿਰ ਛੱਡਣ ਦੀ ਧਮਕੀ
ਏਬੀਪੀ ਸਾਂਝਾ
Updated at:
11 Oct 2018 02:02 PM (IST)
CCTV ਫੁਟੇਜ ਦੀ ਤਸਵੀਰ
NEXT
PREV
ਚੰਡੀਗੜ੍ਹ: ਸੋਨੀਪਤ ਦੇ ਖਰਖੋਦਾ ਵਿੱਚ ਸਾਬਕਾ ਡੀਐਸਪੀ ਦੇ ਘਰ ਬਦਮਾਸ਼ਾਂ ਨੇ ਤਾਬੜਤੋੜ ਗੋਲ਼ੀਆਂ ਨਾਲ ਹਮਲਾ ਕਰ ਦਿੱਤਾ। ਹਮਲੇ ਬਾਅਦ ਉਨ੍ਹਾਂ ਘਰ ਅੰਦਰ ਇੱਕ ਕਾਗ਼ਜ਼ ਸੁੱਟਿਆ ਜਿਸ ਉੱਪਰ ਡੀਐਸਪੀ ਨੂੰ ਸ਼ਹਿਰ ਛੱਡਣ ਦੀ ਧਮਕੀ ਬਾਰੇ ਲਿਖਿਆ ਹੋਇਆ ਸੀ। ਬਦਮਾਸ਼ਾਂ ਦੇ ਘਰ ਵਿੱਚ ਆਉਣ-ਜਾਣ ਦੀਆਂ ਤਸਵੀਰਾਂ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਆਰੰਭ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
ਖਰਖੋਦਾ ਦੀ ਪ੍ਰਤਾਪ ਕਲੋਨੀ ਵਿੱਚ ਰਹਿਣ ਵਾਲੇ ਸਾਬਕਾ ਡੀਐਸਪੀ ਅਨੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ 6 ਰਾਊਂਡ ਫਾਇਰਿੰਗ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਦੇ ਘਰ 6 ਪੇਜਾਂ ’ਤੇ ਲਿਖਿਆ ਹੋਇਆ ਨੋਟ ਵੀ ਸੁੱਟਿਆ ਗਿਆ ਜਿਸ ਵਿੱਚ ਉਨ੍ਹਾਂ ਨੂੰ ਸ਼ਹਿਰ ਛੱਡਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਜਲਦ ਤੋਂ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਖਰਖੋਦਾ ਦੇ ਥਾਣੇਦਾਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਇੱਚ ਟੀਮ ਗਠਿਤ ਕੀਤੀ ਗਈ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਪੁਲਿਸ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਏਗੀ।

- - - - - - - - - Advertisement - - - - - - - - -