ਸੋਨੀਪਤ: ਇੱਥੇ ਕਾਰ ਤੇ ਯਮੁਨਾ ਲਿੰਕ ਨਹਿਰ 'ਚ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ। ਹਾਦਸੇ 'ਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੇਟਿਆਂ ਦੀ ਮੌਤ ਹੋ ਗਈ ਤੇ ਭਾਣਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਸੋਨੀਪਤ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


56 ਸਾਲਾ ਸਾਧੂਰਾਮ ਟਰਾਂਸਪੋਰਟਰ ਆਪਣੇ ਪਰਿਵਾਰ ਨਾਲ ਆਈ-10 ਕਾਰ 'ਚ ਦਿੱਲੀ ਦੇ ਮਹਿਰੌਲੀ ਤੋਂ ਆਪਣੇ ਪਿੰਡ ਬਿਦਰੌਲੀ ਜਾ ਰਿਹਾ ਸੀ। ਇਹ ਘਟਨਾ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਕੁੰਢਲੀ ਖੇਤਰ ਦੀ ਹੈ। ਇਸ ਘਟਨਾ 'ਚ ਟਰਾਂਸਪੋਰਟਰ ਦੀ 46 ਸਾਲਾ ਪਤਨੀ ਸੀਮਾ, 17 ਸਾਲਾ ਬੇਟਾ ਮੌਂਟੀ ਤੇ 15 ਸਾਲਾ ਬੇਟਾ ਧਰੁਵ ਮਾਰੇ ਗਏ।


ਪੰਜਾਬ 'ਚ ਘੁਸਪੈਠ ਦੀ ਵੱਡੀ ਸਾਜ਼ਿਸ਼ ਨਾਕਾਮ, BSF ਵੱਲੋਂ ਪੰਜ ਸ਼ੱਕੀਆਂ ਦਾ ਐਨਕਾਊਂਟਰ


ਦਰਅਸਲ ਕਾਰ ਦੇ ਸਾਹਮਣੇ ਚਾਨਕ ਟਰੱਕ ਆ ਗਿਆ ਜਿਸ ਨਾਲ ਟੱਕਰ ਤੋਂ ਬਚਣ ਦੇ ਯਤਨਾਂ 'ਚ ਉਨ੍ਹਾਂ ਕਾਰ ਨੂੰ ਮੋੜਿਆ ਤਾਂ ਕਾਰ ਬੇਕਾਬੂ ਹੋਕੇ ਯਮੁਨਾ ਲਿੰਕ ਨਹਿਰ 'ਚ ਡਿੱਗ ਗਈ। ਹਾਦਸੇ ਦੌਰਾਨ ਕਿਸੇ ਤਰ੍ਹਾਂ ਕਾਰ ਦੀ ਖਿੜਕੀ ਜਾਂ ਸ਼ੀਸ਼ੇ 'ਚੋਂ ਬਾਹਰ ਨਿੱਕਲਣ ਕਾਰਨ ਸੁਮਿਤ ਦੀ ਜਾਨ ਬਚ ਗਈ ਪਰ ਬਾਕੀ ਲੋਕ ਕਾਰ 'ਚ ਫਸ ਕੇ ਨਹਿਰ 'ਚ ਡੁੱਬਣ ਕਾਰਨ ਮਾਰੇ ਗਏ।


ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ