ਨਵੀਂ ਦਿੱਲੀ: ਨਾਬਾਲਿਗਾਂ ਨੂੰ ਅਗਵਾ ਕਰ ਉਨ੍ਹਾਂ ਨੂੰ ਜਿਸਮਫਰੋਸ਼ੀ ਦੇ ਨਰਕ ‘ਚ ਭੇਜਣ ਵਾਲੀ ਸੋਨੂੰ ਪੰਜਾਬਣ ਨੂੰ ਬੀਤੇ ਦਿਨੀਂ ਹੀ ਦਿੱਲੀ ਦੀ ਦੁਆਰਕਾ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਦੱਸ ਦਈਏ ਇਹ ਪਹਿਲੀ ਵਾਰ ਹੈ ਕਿ ਉਸ ਖਿਲਾਫ ਕੇਸ ‘ਚ ਸੋਨੂੰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪਰ ਇਸ ਦੇ ਨਾਲ ਹੀ ਜਾਣਕਾਰੀ ਹੈ ਕਿ ਸੋਨੂੰ ਪੰਜਾਬਣ ਫਿਲਹਾਲ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਦਾਖਲ ਹੈ।

ਆਪਣੇ ‘ਤੇ ਲੱਗੇ ਇਲਜ਼ਾਮਾਂ ਕਰਕੇ ਸੋਨੂੰ ਪੰਜਾਬਣ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਹੈ। ਜਿੱਥੇ ਉਸ ਨੇ ਬਹੁਤ ਜ਼ਿਆਦਾ ਮਾਤਰਾ ‘ਚ ਕੋਈ ਨਸ਼ੀਲੀ ਦਵਾਈ ਦਾ ਸੇਵਨ ਕਰ ਲਿਆ ਤੇ ਉਸਦੀ ਹਾਲਤ ਵਿਗੜ ਗਈ। ਇਸ ਤੋਂ ਬਾਅਦ ਸਾਵਧਾਨੀ ਵਰਤਦਿਆਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸੋਨੂੰ ਪੰਜਾਬਣ ਨੂੰ ਡੀਡੀਯੂ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਜਿੱਥੇ ਇਲਾਜ ਦੌਰਾਨ ਉਸਦੀ ਹਾਲਤ ਠੀਕ ਹੈ।

ਇਹ ਵੀ ਇਲਜ਼ਾਮ ਹੈ ਕਿ ਸੋਨੂੰ ਅਤੇ ਉਸਦੇ ਸਾਥੀ ਸੰਦੀਪ ਨੇ ਨਾਬਾਲਗਾਂ ਨੂੰ ਅਗਵਾ ਕਰ ਲਿਆ, ਫਿਰ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਮਨੁੱਖੀ ਤਸਕਰੀ ਵੀ ਕੀਤੀ। ਇਸ ਤੋਂ ਬਾਅਦ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਨੂੰ ਸਾਲ 2014 ਵਿੱਚ ਜਾਂਚ ਦੌਰਾਨ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਹ ਦਿੱਲੀ, ਯੂਪੀ ਅਤੇ ਪੰਜਾਬ ਤੋਂ ਆਏ ਕਈ ਮਨੁੱਖੀ ਤਸਕਰਾਂ ਨਾਲ ਸੰਪਰਕ ਵਿਚ ਸੀ। ਦੱਸ ਦੇਈਏ ਕਿ ਸੋਨੂੰ ਪੰਜਾਬਣ ਨੇ ਦੇਹ ਵਪਾਰ ਦੇ ਕਾਰੋਬਾਰ ਨੂੰ ਦੇਸ਼ ਭਰ ਵਿਚ ਫੈਲਾਇਆ ਅਤੇ ਇਸ ਦੌਰਾਨ ਕਰੋੜਾਂ ਦੀ ਜਾਇਦਾਦ ਬਣਾਈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904