ਕੋਰੋਨਾ ਕਾਲ ਵਿੱਚ ਜਿੱਥੇ ਸਰਕਾਰਾਂ ਦੀ ਕਿਰਕਿਰੀ ਹੋ ਰਹੀ ਹੈ, ਉੱਥੇ ਹੀ ਆਪਣੇ ਚੰਗੇ ਕੰਮਾਂ ਕਰਕੇ ਕਈ ਸੇਵਾ ਦਲ ਤੇ ਸੋਨੂੰ ਸੂਦ ਜਿਹੀਆਂ ਸਖ਼ਸ਼ੀਅਤਾਂ ਦੀ ਲੋਕ ਸ਼ਲਾਘਾ ਕਰਦੇ ਨਹੀਂ ਥੱਕਦੇ। ਸੋਨੂੰ ਸੂਦ ਪਿਛਲੇ ਇੱਕ ਸਾਲ ਤੋਂ ਕੋਰੋਨਾ ਤੇ ਲੌਕਡਾਊਨ ਪ੍ਰਭਾਵਿਤ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿਸ ਬਦਲੇ ਉਨ੍ਹਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਕਈ ਲੋਕ ਉਨ੍ਹਾਂ ਦੇ ਹੱਥ ਦੇਸ਼ ਦੀ ਵਾਗਡੋਰ ਫੜਾਉਣਾ ਚਾਹੁੰਦੇ ਹਨ। ਪਰ ਹੁਣ ਤਾਂ ਸੋਨੂੰ ਸੂਦ ਵਾਂਗ ਫ਼ਿਲਮੀ ਜਗਤ ਵਿੱਚ ਕੰਮ ਕਰਦੀ ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਨੇ ਵੀ ਇਹ ਮੰਗ ਰੱਖ ਦਿੱਤੀ ਹੈ।
ਹੁਮਾ ਕੁਰੈਸ਼ੀ ਨੇ ਹਾਲ ਹੀ ਵਿੱਚ ਇੱਛਾ ਪ੍ਰਗਟਾਈ ਹੈ ਕਿ ਸੋਨੂੰ ਸੂਦ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਹੁਮਾ ਕੁਰੈਸ਼ੀ ਦੀ ਇਸ ਇੱਛਾ ਨੂੰ ਦੇਖ ਕੇ ਸ਼ਰਮਾਉਂਦੇ ਦਿਖਾਈ ਰਹੇ ਹਨ। ਉਨ੍ਹਾਂ ਮੁਸਕੁਰਾਉਂਦੇ ਹੋਏ ਕਿਹਾ, "ਇਹ ਥੋੜ੍ਹਾ ਵੱਧ ਹੋ ਗਿਆ। ਉਨ੍ਹਾਂ ਤੋਂ ਸੁਣ ਕੇ ਵਧੀਆ ਲੱਗਿਆ। ਜੇਕਰ ਉਹ ਸੋਚਦੀ ਹੈ ਕਿ ਮੈਂ ਇਸ ਸਨਮਾਨ ਦੇ ਲਾਇਕ ਹਾਂ ਤਾਂ ਮੈਨੂੰ ਕਹਿਣਾ ਪਵੇਗਾ ਕਿ ਮੈਂ ਕੁਝ ਚੰਗਾ ਕੀਤਾ ਹੋਵੇਗਾ। ਹਾਲਾਂਕਿ, ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ। ਮੈਨੂੰ ਲਗਦਾ ਹੈ ਕਿ ਸਾਡੇ ਕੋਲ ਬਹੁਤ ਸਮਰੱਥ ਪ੍ਰਧਾਨ ਮੰਤਰੀ ਹਨ। ਇਸ ਵਿੱਚ ਉਮਰ ਵੀ ਮਾਇਨੇ ਰੱਖਦੀ ਹੈ।"
'ਜ਼ਿੰਮੇਵਾਰੀ ਨਿਭਾਉਣ ਲਈ ਹਾਲੇ ਛੋਟਾ'
ਸੋਨੂੰ ਸੂਦ ਨੇ ਅੱਗੇ ਕਿਹਾ, "ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਉਹ ਬਹੁਤ ਛੋਟੇ ਹਨ। ਹਾਂ, ਮੈਂ ਜਾਣਦਾ ਹਾਂ ਕਿ ਰਾਜੀਵ ਗਾਂਧੀ ਜੀ 40 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਪਰ ਉਹ ਬਹੁਤ ਖ਼ਾਸ ਹਾਲਾਤ ਸਨ ਅਤੇ ਉਹ ਬਹੁਤ ਵੱਕਾਰੀ ਸਿਆਸਤਦਾਨਾਂ ਦੇ ਪਰਿਵਾਰਾਂ ਵਿੱਚੋਂ ਸਨ ਜਦਕਿ ਮੈਨੂੰ ਤਾਂ ਕੋਈ ਤਜ਼ਰਬਾ ਨਹੀਂ ਹੈ।"
ਆਪਣਾ ਕੰਮ ਕਰਨਾ ਜ਼ਰੂਰੀ-
ਸੋਨੂੰ ਸੂਦ ਨੂੰ ਲਗਦਾ ਹੈ ਕਿ ਉਨ੍ਹਾਂ ਲਈ ਨੇਤਾ ਬਣਨਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਸਿਰਫ ਆਪਣਾ ਕੰਮ ਕਰਦੇ ਰਹਿਣ। ਉਹ ਇੱਕ ਅਦਾਕਾਰ ਵਜੋਂ ਆਪਣੀ ਥਾਂ 'ਤੇ ਰਹਿ ਕੇ ਕੰਮ ਕਰ ਕੇ ਖ਼ੁਸ਼ ਹੈ ਤੇ ਹੁਣ ਆਮ ਆਦਮੀ ਦੀ ਪੀੜਾ ਦਾ ਹਿੱਸਾ ਹੈ।
ਦੇਖੋ ਵੀਡੀਓ-