ਨਵੀਂ ਦਿੱਲੀ/ਚੰਡੀਗੜ੍ਹ: BCCI ਪ੍ਰਧਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਵਿਰਾਟ ਕੋਹਲੀ ਦੀ ਗੱਲ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਬੁੱਧਵਾਰ ਨੂੰ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਕੋਹਲੀ ਨੇ ਵਨਡੇ ਅਤੇ ਟੀ-20 ਦੀ ਕਪਤਾਨੀ ਨੂੰ ਲੈ ਕੇ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ ਸੀ।


ਕੋਹਲੀ ਨੇ ਕਿਹਾ ਸੀ ਕਿ ਟੀ-20 ਦੀ ਕਪਤਾਨੀ ਛੱਡਣ ਤੋਂ ਪਹਿਲਾਂ ਗਾਂਗੁਲੀ ਨੇ ਉਨ੍ਹਾਂ ਨੂੰ ਕਦੇ ਨਹੀਂ ਰੋਕਿਆ ਸੀ ਅਤੇ ਵਨਡੇ ਦੀ ਕਪਤਾਨੀ ਤੋਂ ਹਟਾਉਣ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ।


ਕੋਹਲੀ ਨੇ ਕਿਹਾ ਸੀ ਕਿ "ਮੇਰੇ ਨਾਲ ਗੱਲਬਾਤ ਬਾਰੇ ਜੋ ਵੀ ਕਿਹਾ ਗਿਆ ਉਹ ਗਲਤ ਸੀ ਅਤੇ ਮੈਨੂੰ 8 ਦਸੰਬਰ ਨੂੰ ਵਨਡੇ ਕਪਤਾਨੀ ਤੋਂ ਹਟਾਏ ਜਾਣ ਤੋਂ ਡੇਢ ਘੰਟਾ ਪਹਿਲਾਂ ਇਸ ਬਾਰੇ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ ਟੀ-20 ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮੇਰੇ ਨਾਲ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ। ਜਦੋਂ ਮੈਂ ਟੀ-20 ਟੀਮ ਦੀ ਕਪਤਾਨੀ ਛੱਡੀ ਤਾਂ ਮੈਂ ਸਭ ਤੋਂ ਪਹਿਲਾਂ ਬੀਸੀਸੀਆਈ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਅਤੇ ਆਪਣੀ ਗੱਲ ਉਨ੍ਹਾਂ ਦੇ ਸਾਹਮਣੇ ਰੱਖੀ। ਮੈਂ ਇਸ ਦਾ ਕਾਰਨ ਦੱਸਿਆ ਕਿ ਮੈਂ ਟੀ-20 ਕਪਤਾਨੀ ਕਿਉਂ ਛੱਡਣਾ ਚਾਹੁੰਦਾ ਸੀ ਅਤੇ ਮੇਰਾ ਵਿਚਾਰ ਬਹੁਤ ਚੰਗੀ ਤਰ੍ਹਾਂ ਸੁਣਿਆ ਗਿਆ। ਇਹ ਕੋਈ ਅਪਰਾਧ ਨਹੀਂ ਸੀ ਅਤੇ ਮੈਨੂੰ ਕੋਈ ਝਿਜਕ ਨਹੀਂ ਸੀ। ਇਸ ਤੋਂ ਬਾਅਦ ਮੈਨੂੰ ਇਕ ਵਾਰ ਵੀ ਨਹੀਂ ਕਿਹਾ ਗਿਆ ਕਿ ਤੁਸੀਂ ਟੀ-20 ਦੀ ਕਪਤਾਨੀ ਨਾ ਛੱਡੋ।"


ਹੁਣ ਵਿਰਾਟ ਕੋਹਲੀ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਸੌਰਵ ਗਾਂਗੁਲੀ ਨੇ ਕਿਹਾ ਕਿ "ਮੈਂ ਇਨ੍ਹਾਂ ਗੱਲਾਂ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਅਤੇ ਬੀਸੀਸੀਆਈ ਇਸ ਨਾਲ ਸਹੀ ਤਰੀਕੇ ਨਾਲ ਨਿਪਟੇਗਾ ਅਤੇ ਤੁਸੀਂ ਇਸ ਨੂੰ ਬੋਰਡ 'ਤੇ ਛੱਡ ਦਿਓ। ਇਸ ਸਮੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਵਿਚਕਾਰ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ। ਗਾਂਗੁਲੀ ਨੇ ਕਿਹਾ ਸੀ ਕਿ ਅਸੀਂ ਕੋਹਲੀ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਲਈ ਕਿਹਾ ਸੀ, ਜਦੋਂ ਕਿ ਉਨ੍ਹਾਂ ਨਾਲ ਵਨਡੇ ਦੀ ਕਪਤਾਨੀ ਦੀ ਗੱਲ ਕੀਤੀ ਗਈ ਸੀ, ਜਦਕਿ ਕੋਹਲੀ ਨੇ ਸਾਫ ਕਿਹਾ ਕਿ ਬੀਸੀਸੀਆਈ ਨੇ ਉਨ੍ਹਾਂ ਨੂੰ ਇਹ ਗੱਲਾਂ ਕਦੇ ਨਹੀਂ ਦੱਸੀਆਂ।"


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ