ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਬਜਟ ਵਿੱਚ ਵੀ ਵਾਧਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਸਪੀਜੀ ਕੋਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਪਹਿਲਾਂ ਐਸਪੀਜੀ ਦਾ ਬਜਟ 540 ਕਰੋੜ ਰੁਪਏ ਸੀ, ਜਿਸ ਨੂੰ ਹੁਣ ਵਧਾ ਕੇ 600 ਕਰੋੜ ਕਰ ਦਿੱਤਾ ਗਿਆ ਹੈ।


ਪਿਛਲੇ ਸਾਲ ਵੀ ਐਸਪੀਜੀ ਦਾ ਬਜਟ ਵਧਾਇਆ ਗਿਆ ਸੀ। ਸਾਲ 2018 ਤੱਕ, ਐਸਪੀਜੀ ਦਾ ਬਜਟ 420 ਕਰੋੜ ਰੁਪਏ ਸੀ, ਜੋ 2019 ਵਿੱਚ ਵਧਾ ਕੇ 540 ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਹਾਲ ਹੀ ਵਿੱਚ ਐਸਪੀਜੀ ਸੁਰੱਖਿਆ ਨੂੰ ਗਾਂਧੀ ਪਰਿਵਾਰ ਤੋਂ ਵਾਪਸ ਲੈ ਲਿਆ ਗਿਆ ਸੀ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਵੀ ਐਸਪੀਜੀ ਸੁਰੱਖਿਆ ਨੂੰ ਅਗਸਤ ਵਿੱਚ ਵਾਪਸ ਲੈ ਲਈ ਗਈ ਸੀ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸਰਕਾਰ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਐਸਪੀਜੀ ਸੁਰੱਖਿਆ ਨੂੰ ਇਹ ਕਾਰਨ ਦਿੰਦਿਆਂ ਹਟਾ ਦਿੱਤਾ ਸੀ ਕਿ ਗਾਂਧੀ ਪਰਿਵਾਰ ਨੇ ਖ਼ੁਦ ਲੰਬੇ ਸਮੇਂ ਤੋਂ ਐਸਪੀਜੀ ਸੁਰੱਖਿਆ ਨਿਯਮਾਂ ਦਾ ਖਿਆਲ ਨਹੀਂ ਰੱਖਿਆ ਸੀ।