ਨਵੀਂ ਦਿੱਲੀ: ਦੇਸ਼ ਦੀ ਏਅਰਲਾਈਨਸ ਕੰਪਨੀ ਸਪਾਈਸਜੇਟ ਨੇ ਯਾਤਰੀਆਂ ਦੇ ਲਈ ਸੇਲ ਸ਼ੁਰੂ ਕੀਤੀ ਹੈ, ਜਿਸ ‘ਚ ਘਰੇਲੂ ਹਵਾਈ ਸਫਰ ਦਾ ਕਿਰਾਇਆ 1.75 ਰੁਪਏ ਪ੍ਰਤੀਕਿਲੋਮੀਟਰ ਅਤੇ ਅੰਤਰਾਸ਼ਟਰੀ ਸਫਰ ਦਾ ਕਿਰਾਇਆ 2.5 ਰੁਪਏ ਪ੍ਰਤੀਕਿਲੋਮੀਟਰ ਰੱਖਿਆ ਗਿਆ ਹੈ। ਕੰਪਨੀ ਨੇ ਇਸ ਆਫਰ ਦੀ ਮਿਆਦ ਚਾਰ ਦਿਨਾਂ ਦੀ ਹੀ ਰੱਕੀ ਹੈ।


ਏਅਰਲਾਈਨ ਵੱਲੋਂ ਐਸਬੀਆਈ ਦੇ ਕ੍ਰੈਡੀਟ ਕਾਰਡ ਰਾਹੀਂ ਟਿਕਟ ਬੁਕ ਕਰਨ ‘ਤੇ 10 ਫੀਸਦ ਹੋਰ ਛੁੱਟ ਅਤੇ ਫਰੀ ਪ੍ਰਾਯੋਰਟੀ ਚੈਕ-ਇੰਨ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਦਾ ਲਾਭ ਲੈਣ ਲਈ SBISALE ਪ੍ਰੋਮੋ ਕੋਰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਯਾਤਰੀ ਪ੍ਰੋਮੋ ਕੋਡ ADDON25 ਦਾ ਇਸਤੇਮਲਾ ਕਰ ਪ੍ਰੈਫਰਡ ਸੀਟ, ਮੀਲ ਅਤੇ ਸਪਾਈਸ ਮੈਕਸ ‘ਤੇ ਵੀ 25% ਦੀ ਛੁੱਟ ਹਾਸਲ ਕਰ ਸਕਦੇ ਹਨ। ਜੇਕਰ ਯਾਤਰੀ ਸਪਾਈਸਜੈਟ ਦੇ ਮੋਾਬਈਲ ਐਪ ਰਾਹਂ ਟਿਕਟ ਬੁਕ ਕਰਦੇ ਹਾ ਤਾਂ ਉਨ੍ਹਾਂ ਨੂੰ 5% ਹੋਰ ਛੁੱਟ ਮਿਲੇਗੀ। ਜਿਸ ਦੇ ਲਈ ਪ੍ਰੋਮੋ ਕੋਡ ADDON30 ਦਾ ਇਸਤੇਮਾਲ ਕਰਬਾ ਪਵੇਗਾ।

ਇਹ ਆਫਰ ਪੰਜ ਫਰਵਰੀ ਤੋਂ 9 ਫਰਵਰੀ ਤਕ ਹੈ ਅਤੇ ਟਿਕਟਾਂ ‘ਤੇ 25 ਸਤੰਬਰ ਤਕ ਦਾ ਸਫਰ ਕੀਤਾ ਜਾ ਸਕਦਾ ਹੈ। ਇੱਥੇ ਪਹਿਲਾਂ ਆਓ ਪਹਿਲਾਂ ਪਾਓ ਵਾਲੀ ਗੱਲ ਵੀ ਲਾਗੂ ਹੁੰਦੀ ਹੈ।