ਸਰਚ ਇੰਜਨ ਗੂਗਲ ਨੇ ਇਸ ਸਾਲ ਬਸੰਤ ਦੀ ਆਮਦ ਦਾ ਜਸ਼ਨ ਮਨਾਉਣ ਲਈ ਸ਼ਾਨਦਾਰ ਡੂਡਲ ਬਣਾਇਆ ਹੈ। ਗੂਗਲ ਨੇ ਇਸ ਡੂਡਲ ਵਿਚ ਕੁਦਰਤ ਦੇ ਸੁੰਦਰ ਨੀਲੇ, ਹਰੇ, ਲਾਲ, ਸੰਤਰੀ, ਪੀਲੇ ਅਤੇ ਗੁਲਾਬੀ ਰੰਗਾਂ ਦੀ ਵਰਤੋਂ ਕੀਤੀ ਹੈ। ਇਸ 'ਚ ਇੱਕ ਐਨੀਮੇਟਡ ਜਾਨਵਰ ਦਿਖਾਇਆ ਹੈ, ਜੋ ਕਿ Hedgehog ਵਰਗਾ ਯਾਨੀ ਜੰਗਲੀ ਚੂਹੇ ਵਾਂਗ ਨਜ਼ਰ ਆਉਂਦਾ ਹੈ। ਡੂਡਲ ਵਿਚ ਉਸ ਦੀ ਪਿਠ 'ਤੇ ਰੰਗੀਨ ਫੁੱਲ ਅਤੇ ਪੱਤੇ ਵੀ ਦਿਖਾਏ ਹਨ। ਇਸ ਦੇ ਨਾਲ ਹੀ ਰੰਗੀਲੇ ਫੁੱਲਾਂ 'ਤੇ ਮਧੂਮੱਖੀਆਂ ਮੰਡਰਾ ਰਹੀਆਂ ਹਨ। ਅੱਜ 20 ਮਾਰਚ ਤੋਂ ਸ਼ੁਰੂ ਹੋਈ ਬਸੰਤ ਰੁੱਤ 21 ਜੂਨ ਤੱਕ ਚਲੇਗੀ।

ਦੱਸ ਦੇਈਏ ਕਿ ਅੱਜ ਦਾ ਦਿਨ ਅਤੇ ਰਾਤ ਦਾ ਇਕ ਬਰਾਬਰ ਰਹੇਗਾ। ਇਸ ਲਈ ਇਸ ਦਿਨ ਨੂੰ Spring Equinox ਵੀ ਕਿਹਾ ਜਾਂਦਾ ਹੈ। ਦੁਨੀਆ ਵਿਚ ਹਰ ਜਗ੍ਹਾ ਅੱਜ ਦਿਨ ਅਤੇ ਰਾਤ ਦਾ ਸਮਾਂ ਲਗਪਗ ਇਕੋ ਜਿਹਾ ਹੈ 12-12 ਘੰਟੇ ਦਾ ਹੁੰਦਾ ਹੈ। ਅੱਜ ਦੇ ਦਿਨ ਨਾਲ ਹੀ ਗਰਮੀਆਂ ਦੇ ਮੌਸਮ ਦੀ ਆਮਦ ਹੋ ਜਾਂਦੀ ਹੈ।

ਬਸੰਤ ਰੁੱਤ ਸਰਦੀਆਂ ਤੋਂ ਬਾਅਦ ਅਤੇ ਗਰਮੀਆਂ ਤੋਂ ਪਹਿਲਾਂ ਦਾ ਮੌਸਮ ਹੈ। ਇਸ ਮੌਸਮ ਵਿਚ ਉੱਤਰੀ ਗੋਲਿਸਫਾਇਰ ਵਿਚ ਰੰਗੀਨ ਪੌਦੇ ਅਤੇ ਫੁੱਲ ਖਿੜਦੇ ਹਨ। ਅੱਜ ਦੁਨੀਆ ਵਿੱਚ ਲਗਪਗ ਹਰ ਥਾਂ ਦਿਨ ਅਤੇ ਰਾਤ ਦਾ ਸਮਾਂ ਬਰਾਬਰ ਯਾਨੀ 12 ਘੰਟੇ ਦਾ ਹੁੰਦਾ ਹੈ। ਹਾਲਾਂਕਿ ਭਾਰਤ ਵਿਚ ਬਸੰਤ ਦਾ ਮੌਸਮ ਬਸੰਤ ਪੰਚਮੀ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ, ਪਰ ਇਸ ਦੀ ਸ਼ੁਰੂਆਤ ਅੱਜ ਤੋਂ ਪੂਰੀ ਦੁਨੀਆ ਵਿਚ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: Delhi Nursery Admission 2021 Merit: ਜਾਰੀ ਹੋਈ ਦਿੱਲੀ 'ਚ ਨਰਸਰੀ ਐਡਮੀਸ਼ਨ ਦੀ ਪਹਿਲੀ ਮੈਰਿਟ ਲਿਸਟ, ਇੰਜ ਕਰੋ ਚੈੱਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904