ਸੋਨੀਪਤ: ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਦੀ 130ਵੀਂ ਜਯੰਤੀ ਅੱਜ ਕੁੰਡਲੀ ਬਾਰਡਰ 'ਤੇ ਵੀ ਮਨਾਈ ਗਈ ਜਿੱਥੇ ਕਿਸਾਨ ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ। ਇਸ ਦੌਰਾਨ ਦਲਿਤ ਤੇ ਬਹੁਜਨ ਸਮਾਜ ਦੇ ਲੋਕਾਂ ਨੇ ਮੁੱਖ ਸਟੇਜ ਦੀ ਕਮਾਨ ਸੰਭਾਲੀ।

ਇਸ ਦੌਰਾਨ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਬਾਬਾ ਭੀਮਰਾਉ ਅੰਬੇਦਕਰ ਦੀ ਜਯੰਤੀ ਨੂੰ ਕੁੰਡਲੀ ਬਾਰਡਰ ਤੇ ਧੂਮਧਾਮ ਨਾਲ ਮਨਾਇਆ। ਉਧਰ ਸਿੰਘੂ ਬਾਰਡਰ ਤੇ ਵੀ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਬਾਬਾ ਭੀਮਰਾਉ ਦੀ ਮੂਰਤੀ ਤੇ ਫੁੱਲ ਚੜ੍ਹਾਏ ਤੇ ਕਿਸਾਨ ਏਕਤਾ ਦਿਵਸ ਦੇ ਰੂਪ ਵਿੱਚ ਇਸ ਨੂੰ ਮਨਾਇਆ।

ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ, "ਅੱਜ ਬਾਬਾ ਭੀਮਰਾਉ ਅੰਬੇਦਕਰ ਦਾ ਜਯੰਤੀ ਤੇ ਮੁੱਖ ਮੰਚ ਦਾ ਸੰਚਾਲਨ ਦਲਿਤ ਤੇ ਬਹੁਜਨ ਸਮਾਜ ਦੇ ਲੋਕਾਂ ਨੂੰ ਸੌਂਪਿਆ ਗਿਆ ਹੈ ਤਾਂ ਜੋ ਕਿਸਾਨ ਮਜ਼ਦੂਰ ਏਕਤਾ ਨੂੰ ਬੁਲੰਦ ਕੀਤਾ ਜਾ ਸਕੇ ਤੇ ਸਰਕਾਰ ਨੂੰ ਇੱਕ ਸੰਦੇਸ਼ ਜਾਵੇ ਕਿ ਕਿਸਾਨ ਤੇ ਮਜਦੂਰ ਇੱਕਜੁੱਟ ਹੋ ਕੇ ਅੰਦੋਲਨ ਕਰ ਰਹੇ ਹਨ।"

ਕਿਸਾਨ ਆਗੂ ਦਰਸ਼ਨਪਾਲ ਨੇ ਸਰਕਾਰ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, "ਸਰਕਾਰ ਅੱਜ ਬਾਬਾ ਸਾਹੇਬ ਭੀਮਰਾਉ ਅੰਬੇਦਕਰ ਦੀ ਜਯੰਤੀ ਤੇ ਵੱਖ-ਵੱਖ ਸਮਾਗਮ ਕਰਕੇ ਕਿਸਾਨ ਅੰਦੋਲਨ 'ਚ ਪਾੜ ਪਾਉਣਾ ਚਾਹੁੰਦੀ ਹੈ, ਪਰ ਸਰਕਾਰ ਦੀ ਇਹ ਸਾਜਿਸ਼ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਕਿਸਾਨ ਨੇਤਾ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਪਰ ਸਰਕਾਰ ਪਹਿਲਾਂ ਇਸ ਲਈ ਤਾਰੀਖ ਤੈਅ ਕਰੇ ਤੇ ਸੱਦਾ ਭੇਜੇ ਨਾਲ ਹੀ ਆਪਣੀ ਮੰਸ਼ਾ ਵੀ ਸਪਸ਼ੱਟ ਕਰੇ।"


 


ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ