Jagannath Yatra Stampede: ਓਡੀਸ਼ਾ ਦੇ ਪੁਰੀ ਵਿੱਚ ਸ਼੍ਰੀ ਗੁੰਡੀਚਾ ਮੰਦਰ ਦੇ ਨੇੜੇ ਐਤਵਾਰ (29 ਜੂਨ, 2025) ਸਵੇਰੇ ਭਗਦੜ ਮਚ ਗਈ, ਜਿਸ ਵਿੱਚ ਘੱਟੋ-ਘੱਟ ਤਿੰਨ ਭਗਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਲਗਭਗ 50 ਭਗਤ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭਗਵਾਨ ਜਗਨਨਾਥ , ਭਗਵਾਨ ਬਲਭਦਰ ਅਤੇ ਦੇਵੀ ਸੁਭਦ੍ਰਾ ਦੀਆਂ ਮੂਰਤੀਆਂ ਵਾਲੇ ਤਿੰਨ ਰਥ ਸ਼੍ਰੀ ਗੁੰਡੀਚਾ ਮੰਦਰ ਦੇ ਨੇੜੇ ਤੋਂ ਗੁਜ਼ਰ ਰਹੇ ਸਨ। ਇਹ ਮੰਦਰ ਜਗਨਨਾਥ ਮੰਦਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਸਥਿਤ ਹੈ, ਜਿੱਥੋਂ ਇਹ ਯਾਤਰਾ ਸ਼ੁਰੂ ਹੋਈ ਸੀ।
ਰੱਥ ਯਾਤਰਾ ਦੇ ਦਰਸ਼ਨ ਲਈ ਉਮੜੀ ਭੀੜ
ਐਤਵਾਰ ਸਵੇਰੇ ਲਗਭਗ 4.30 ਵਜੇ ਪਵਿੱਤਰ ਰਥ ਸ਼੍ਰੀ ਗੁੰਡੀਚਾ ਮੰਦਰ ਦੇ ਨੇੜੇ ਤੋਂ ਗੁਜ਼ਰ ਰਹੇ ਸਨ। ਦਰਸ਼ਨ ਲਈ ਭਾਰੀ ਭੀੜ ਇਕੱਠੀ ਹੋ ਗਈ ਸੀ। ਜਿਵੇਂ ਹੀ ਰੱਥ ਨੇੜੇ ਆਇਆ, ਭੀੜ ਹੋਰ ਵਧ ਗਈ। ਇਸ ਦੌਰਾਨ ਕੁਝ ਲੋਕਾਂ ਦੇ ਡਿੱਗਣ ਨਾਲ ਭਗਦੜ ਮਚ ਗਈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਲੋਕ ਓਡੀਸ਼ਾ ਦੇ ਹੀ ਨਿਵਾਸੀ ਸਨ ਜੋ ਰੱਥ ਯਾਤਰਾ ਦੇ ਦਰਸ਼ਨ ਲਈ ਪੁਰੀ ਆਏ ਹੋਏ ਸਨ।
ਪਵਿੱਤਰ ਰੱਥਾਂ ਨੂੰ ਖਿੱਚਦੀ ਹੈ ਭਗਤਾਂ ਦੀ ਭਾਰੀ ਭੀੜ
ਰੱਥ ਯਾਤਰਾ ਦੌਰਾਨ ਭਗਵਾਨ ਜਗਨਨਾਥ, ਭਗਵਾਨ ਬਲਭਦਰ ਅਤੇ ਦੇਵੀ ਸੁਭਦ੍ਰਾ ਦੀਆਂ ਮੂਰਤੀਆਂ ਵਾਲੇ ਤਿੰਨ ਭਵਿਆ ਰਥ ਭਗਤਾਂ ਦੀ ਭਾਰੀ ਭੀੜ ਵੱਲੋਂ ਖਿੱਚੇ ਜਾਂਦੇ ਹਨ। ਇਹ ਪਵਿੱਤਰ ਰਥਾਂ ਨੂੰ ਗੁੰਡੀਚਾ ਮੰਦਰ ਤੱਕ ਲਿਜਾਇਆ ਜਾਂਦਾ ਹੈ। ਜਗਨਨਾਥ ਮੰਦਰ ਵਾਪਸ ਜਾਣ ਤੋਂ ਪਹਿਲਾਂ ਤਿੰਨੇ ਦੇਵਤੇ ਇੱਕ ਹਫ਼ਤਾ ਗੁੰਡੀਚਾ ਮੰਦਰ ਵਿੱਚ ਰਹਿੰਦੇ ਹਨ।
ਰੱਥ ਯਾਤਰਾ ਵਿੱਚ ਦੇਰੀ ਕਾਰਨ ਸ਼ੁਰੂ ਹੋਇਆ ਰਾਜਨੀਤਕ ਘਮਾਸਾਨ
ਇਸ ਵਾਰੀ ਰੱਥ ਯਾਤਰਾ ਦੇ ਸ਼ੁਰੂ ਹੋਣ ਵਿੱਚ ਹੋਈ ਦੇਰੀ ਨੂੰ ਲੈ ਕੇ ਰਾਜਨੀਤਿਕ ਵਿਵਾਦ ਛਿੜ ਗਿਆ ਸੀ। ਬੀਜੇਡੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸਨੂੰ ਇੱਕ ਭਿਆਨਕ ਗੜਬੜ ਕਹਿ ਕੇ ਕਰਾਰ ਦਿੱਤਾ। ਉਨ੍ਹਾਂ ਕਿਹਾ, "ਅਸੀਂ ਸਿਰਫ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ। ਮਹਾਪ੍ਰਭੂ ਜਗਨਨਾਥ ਉਹਨਾਂ ਸਾਰਿਆਂ ਨੂੰ ਮਾਫ਼ ਕਰਨ ਜੋ ਇਸ ਸਾਲ ਇਸ ਪਵਿੱਤਰ ਤਿਉਹਾਰ 'ਚ ਹੋਈ ਭਿਆਨਕ ਗੜਬੜ ਲਈ ਜ਼ਿੰਮੇਵਾਰ ਹਨ।"
ਓਡੀਸ਼ਾ ਦੇ ਕਾਨੂੰਨ ਮੰਤਰੀ ਪૃਥਵੀਰਾਜ ਹਰੀਚੰਦਨ ਨੇ ਹਾਲਾਂਕਿ ਨਵੀਨ ਪਟਨਾਇਕ ਦਾ ਨਾਂ ਨਹੀਂ ਲਿਆ, ਪਰ ਬੀਜੇਡੀ ਦੀ ਰਾਜਨੀਤਿਕ ਟਿੱਪਣੀ ਕਰਨ ਲਈ ਨਿੰਦਾ ਕੀਤੀ। ਉਨ੍ਹਾਂ ਕਿਹਾ, "ਅਤੀਤ ਵਿੱਚ ਬੀਜੇਡੀ ਸਰਕਾਰ ਵੱਲੋਂ ਕਈ ਗਲਤੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਭਗਵਾਨ ਜਗਨਨਾਥ ਦਾ ਅਪਮਾਨ ਕੀਤਾ ਹੈ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।