ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਲੌਕਡਾਊਨ ਹੈ। ਇਸ ਨਾਲ ਦੇਸ਼ ਦੇ ਅਰਥਚਾਰੇ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਲੋਕਾਂ ਕੋਲ ਪੈਸਿਆਂ ਦੀ ਕਿੱਲਤ ਨਾ ਹੋਵੇ ਤਾਂ ਭਾਰਤੀ ਸਟੇਟ ਬੈਂਕ ਤੁਹਾਨੂੰ ਵਿਸ਼ੇਸ਼ ਸੁਵਿਧਾ ਦੇ ਰਿਹਾ ਹੈ। ਐਸਬੀਆਈ ਨੇ ਛੋਟੇ ਕਾਰੋਬਾਰੀਆਂ ਲਈ ਐਮਰਜੈਂਸੀ ਲੋਨ ਦੀ ਪੇਸ਼ਕਸ਼ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਐਮਰਜੈਂਸੀ ਲੋਨ ਲੈਣ ਵਾਲਿਆਂ ਨੂੰ ਛੇ ਮਹੀਨੇ ਤਕ ਇੱਕ ਵੀ ਕਿਸ਼ਤ ਨਹੀਂ ਦੇਣੀ ਹੋਵੇਗੀ। ਇਸ ਤੋਂ ਬਾਅਦ ਅਗਲੇ ਛੇ ਮਹੀਨਿਆਂ ਤੋਂ 7.25 ਫ਼ੀਸਦ ਦੀ ਰਿਆਇਤੀ ਦਰ ਨਾਲ ਕਰਜ਼ਾ ਵਾਪਸ ਕਰਨਾ ਹੋਵੇਗਾ।
ਬੈਂਕ ਦੀ Yono App ਰਾਹੀਂ ਇਸ ਕਰਜ਼ੇ ਲਈ ਬਿਨੈ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਤੁਸੀਂ ਇਹ ਕਰਜ਼ ਲੈ ਸਕਦੇ ਹੋ ਕਿ ਨਾ ਇਸ ਲਈ ਪਹਿਲਾਂ ਤੁਹਾਨੂੰ ਆਪਣੀ ਯੋਗਤਾ ਚੈੱਕ ਕਰਨੀ ਹੋਵੇਗੀ। ਇਸ ਲਈ ਤੁਹਾਨੂੰ "PAPL<ਆਪਣੇ ਬੈਂਕ ਖਾਤੇ ਦੇ ਆਖਰੀ 4ਅੰਕ>" ਲਿਖ ਕੇ 567676 ਨੰਬਰ 'ਤੇ ਭੇਜਣਾ ਹੋਵੇਗਾ। ਇਸ ਉਪਰੰਤ ਬੈਂਕ ਦਾ ਜਵਾਬੀ ਮੈਸੇਜ ਤੁਹਾਡੀ ਯੋਗਤਾ ਦੱਸੇਗਾ।
ਇਸ ਉਪਰੰਤ ਚਾਰ ਪੜਾਅ ਹਨ, ਜਿਨ੍ਹਾਂ ਨੂੰ ਪੂਰਾ ਕਰ ਕੇ ਤੁਸੀਂ ਇਸ ਕਰਜ਼ ਦਾ ਲਾਭ ਲੈ ਸਕਦੇ ਹੋ। ਇਨ੍ਹਾਂ ਵਿੱਚ ਕਰਜ਼ ਦੀ ਰਕਮ ਤੇ ਇਸ ਦੀ ਮਿਆਦ ਆਦਿ ਬਾਰੇ ਸਵਾਲ ਹੋਣਗੇ। ਇਸ ਤੋਂ ਬਾਅਦ ਰਜਿਸਟਰਡ ਮੋਬਾਈਲ 'ਤੇ ਆਏ ਓਟੀਪੀ ਭਰਨ ਮਗਰੋਂ ਕਰਜ਼ੇ ਦੀ ਰਕਮ ਬੈਂਕ ਖਾਤੇ ਵਿੱਚ ਆ ਜਾਵੇਗੀ। ਇਸ ਕਰਜ਼ ਬਾਰੇ ਵਿਸਥਾਰਤ ਜਾਣਕਾਰੀ ਬੈਂਕ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ।
ਲੌਕਡਾਊਨ 'ਚ ਪੈਸਿਆਂ ਦੀ ਅਚਾਨਕ ਲੋੜ, ਘਰ ਬੈਠੇ ਲਵੋ SBI ਤੋਂ ਐਮਰਜੈਂਸੀ ਲੋਨ
ਏਬੀਪੀ ਸਾਂਝਾ
Updated at:
26 Apr 2020 01:49 PM (IST)
ਐਮਰਜੈਂਸੀ ਲੋਨ ਲੈਣ ਵਾਲਿਆਂ ਨੂੰ ਛੇ ਮਹੀਨੇ ਤਕ ਇੱਕ ਵੀ ਕਿਸ਼ਤ ਨਹੀਂ ਦੇਣੀ ਹੋਵੇਗੀ। ਇਸ ਤੋਂ ਬਾਅਦ ਅਗਲੇ ਛੇ ਮਹੀਨਿਆਂ ਤੋਂ 7.25 ਫ਼ੀਸਦ ਦੀ ਰਿਆਇਤੀ ਦਰ ਨਾਲ ਕਰਜ਼ਾ ਵਾਪਸ ਕਰਨਾ ਹੋਵੇਗਾ।
- - - - - - - - - Advertisement - - - - - - - - -