ਖਿਡਾਰਨ ਨੇ ਕੀਤਾ ਵਿਆਹ ਤੋਂ ਇਨਕਾਰ ਭਲਵਾਨ ਨੇ ਮਾਰੀ ਗੋਲੀ
ਏਬੀਪੀ ਸਾਂਝਾ | 13 Nov 2019 12:34 PM (IST)
ਵਿਆਹ ਤੋਂ ਇਨਕਾਰ ਕਰਨ ’ਤੇ ਭਲਵਾਨ ਨੇ ਘਰ ਅੰਦਰ ਦਾਖਲ ਹੋ ਕੇ ਤਾਇਕਵਾਂਡੋ ਖਿਡਾਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਮੰਗਲਵਾਰ ਦੀ ਹੈ। ਮੁਲਜ਼ਮ ਦੀ ਪਛਾਣ ਸੋਮਬੀਰ ਵਾਸੀ ਬਾਮੜੋਲੀ (ਝੱਜਰ) ਵਜੋਂ ਹੋਈ ਹੈ।
ਗੁਰੂਗ੍ਰਾਮ: ਵਿਆਹ ਤੋਂ ਇਨਕਾਰ ਕਰਨ ’ਤੇ ਭਲਵਾਨ ਨੇ ਘਰ ਅੰਦਰ ਦਾਖਲ ਹੋ ਕੇ ਤਾਇਕਵਾਂਡੋ ਖਿਡਾਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਮੰਗਲਵਾਰ ਦੀ ਹੈ। ਮੁਲਜ਼ਮ ਦੀ ਪਛਾਣ ਸੋਮਬੀਰ ਵਾਸੀ ਬਾਮੜੋਲੀ (ਝੱਜਰ) ਵਜੋਂ ਹੋਈ ਹੈ। ਹਾਸਲ ਜਾਣਕਾਰੀ ਅਨੁਸਾਰ 24 ਸਾਲਾ ਸਰਿਤਾ ਤਾਇਕਵਾਂਡੋ ਦੀ ਸੂਬਾ ਪੱਧਰੀ ਖਿਡਾਰਨ ਸੀ। ਸੋਮਬੀਰ ਨਾਲ ਉਸ ਦੀ ਦੋਸਤੀ ਸੀ। ਸੋਮਬੀਰ ਉਸ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਸਰਿਤਾ ਨੇ ਵਿਆਹ ਤੋਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆ ਕੇ ਸੋਮਬੀਰ ਦੇ ਸਰਿਤਾ ਦੇ ਮੱਥੇ ’ਤੇ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਦੋਵਾਂ ਦਾ ਝਗੜਾ ਪੁਰਾਣਾ ਹੈ। ਖਿਡਾਰਨ ਨੇ ਪਹਿਲਾਂ ਦੋ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਉਸ ਨੇ ਇਲਜ਼ਾਮ ਲਾਇਆ ਸੀ ਕਿ ਭਲਵਾਨ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਧਮਕੀਆਂ ਦਿੰਦਾ ਹੈ। ਪੁਲਿਸ ਨੇ ਭਲਵਾਨ ਨੂੰ ਗ੍ਰਿਫਤਾਰ ਵੀ ਕੀਤਾ ਸੀ। ਬਾਅਦ ਵਿੱਚ ਉਹ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ।