ਰੌਬਟ ਦੀ ਰਿਪੋਰਟ




ਚੰਡੀਗੜ੍ਹ: ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (BPR & D) ਦੀ ਰਿਪੋਰਟ ਅਨੁਸਾਰ, ਰਾਜਾਂ ਵਿੱਚ ਪੁਲਿਸ ਕਾਂਸਟੇਬਲਾਂ ਤੇ ਸਬ-ਇੰਸਪੈਕਟਰਾਂ ਦੀ ਭਰਤੀ ਪਿਛਲੇ ਸਾਲ ਦੇ ਮੁਕਾਬਲੇ 2019 ਵਿੱਚ 21 ਪ੍ਰਤੀਸ਼ਤ ਤੋਂ ਵੱਧ ਘਟੀ ਹੈ। ਇਸ ਦੇ ਨਾਲ ਹੀ ਸੈਂਟ੍ਰਲ ਆਰਮਡ ਪੁਲਿਸ ਫੋਰਸ (CAPF) ਦੀ ਭਰਤੀ 'ਚ ਸਾਲ 2019 'ਚ 2018 ਦੇ ਮੁਕਾਬਲੇ 51 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ।ਦੱਸ ਦੇਈਏ ਕੇ CAPF ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ।

ਇਸ ਦੇ ਨਾਲ ਹੀ ਰਾਜਾਂ ਨੇ ਪਿਛਲੇ ਸਾਲ ਇਸ ਤਰ੍ਹਾਂ ਦੀਆਂ 1,50,690 ਭਰਤੀਆਂ ਦੇ ਮੁਕਾਬਲੇ 1,18,262 ਦੀ ਭਰਤੀ ਕੀਤੀ ਜਿਸ ਵਿੱਚ 1,05,353 ਕਾਂਸਟੇਬਲ ਤੇ 12,909 ਸਬ-ਇੰਸਪੈਕਟਰ ਸ਼ਾਮਲ ਹਨ। ਸਾਲ 2019 'ਚ 14,54 CAPF ਕਾਂਸਟੇਬਲ ਤੇ ਸਹਾਇਕ ਕਮਾਂਡੈਂਟ ਭਰਤੀ ਕੀਤੇ ਗਏ ਸੀ। ਇਨ੍ਹਾਂ ਵਿਚੋਂ 9,339 ਕਾਂਸਟੇਬਲ ਇਕੱਲੇ ਰੇਲਵੇ ਸੁਰੱਖਿਆ ਬਲ (RPF) ਦੇ ਸਨ, ਜਿਨ੍ਹਾਂ ਨੂੰ ਰੇਲਵੇ ਮੰਤਰਾਲੇ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ। ਗ੍ਰਹਿ ਮੰਤਰਾਲੇ ਅਧੀਨ ਕੇਂਦਰੀ ਰਿਜ਼ਰਵ ਪੁਲਿਸ ਬਲ (CRPF), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਸਰਹੱਦੀ ਸੁਰੱਖਿਆ ਬਲ, ਸਾਸ਼ਸਤਰ ਸੀਮਾ ਬੱਲ ਤੇ ਇੰਡੋ-ਤਿੱਬਤੀ ਬਾਰਡਰ ਪੁਲਿਸ ਫੋਰਸ ਦੀ ਗਿਣਤੀ 2,867 ਹੈ। CAPF ਵਿੱਚ ਕੁੱਲ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 11,09,511 ਹੈ ਤੇ 9,82,391 ਅਸਾਮੀਆਂ ਭਰੀਆਂ ਗਈਆਂ ਹਨ।

ਰਾਜਾਂ ਦੀ ਪੁਲਿਸ ਵਿੱਚ 5,31,737 ਅਸਾਮੀਆਂ ਖਾਲੀ
ਰਾਸ਼ਟਰੀ ਪੱਧਰ 'ਤੇ, ਰਾਜ ਪੁਲਿਸ ਵਿੱਚ ਮਨਜ਼ੂਰਸ਼ੁਦਾ 26,23,225 ਅਸਾਮੀਆਂ ਵਿੱਚ 5,31,737 ਅਸਾਮੀਆਂ ਖਾਲੀ ਹਨ। ਰਾਜ ਦੀ ਪੁਲਿਸ ਵਿੱਚ ਕੁੱਲ ਔਰਤਾਂ ਦੀ ਗਿਣਤੀ 2,15,504 ਸੀ, ਜੋ ਸਾਲ 2018 ਦੇ ਮੁਕਾਬਲੇ 16.05 ਪ੍ਰਤੀਸ਼ਤ ਵੱਧ ਹੈ।

ਰਿਪੋਰਟ ਅਨੁਸਾਰ ਸਭ ਤੋਂ ਵੱਧ ਉੱਤਰ ਪ੍ਰਦੇਸ਼ ਵਿੱਚ 47,897 ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਸੀ। ਇਸ ਤੋਂ ਬਾਅਦ ਤੇਲੰਗਾਨਾ ਵਿੱਚ 14,933 ਕਾਂਸਟੇਬਲ, ਗੁਜਰਾਤ ਵਿੱਚ 9,159, ਪੱਛਮੀ ਬੰਗਾਲ ਵਿੱਚ 6,785 ਤੇ ਹਰਿਆਣਾ ਵਿੱਚ 6,647 ਦੀ ਭਰਤੀ ਹੋਈ। ਇਸ ਦੇ ਨਾਲ ਹੀ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦੇ ਸ਼ਾਸਤ ਪ੍ਰਦੇਸ਼ ਵਿੱਚ ਸਿਰਫ 836 ਕਾਂਸਟੇਬਲ ਦੀ ਭਰਤੀ ਕੀਤੀ ਗਈ ਸੀ। ਬੀਐਚਆਰ ਐਂਡ ਡੀ (BPR&D) ਗ੍ਰਹਿ ਮੰਤਰਾਲੇ ਦਾ ਪੁਲਿਸ ਥਿੰਕ ਟੈਂਕ ਹੈ ਜੋ 1986 ਤੋਂ ਪੁਲਿਸ ਸੰਗਠਨਾਂ ਬਾਰੇ ਸਾਲਾਨਾ ਅੰਕੜੇ ਪ੍ਰਕਾਸ਼ਤ ਕਰ ਰਿਹਾ ਹੈ।