ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਉੱਚਾ ਬੁੱਤ ਸਟੈਚੂ ਆਫ ਯੂਨਿਟੀ ਹੁਣ ਤੁਸੀਂ ਹੈਲੀਕਾਪਟਰ ਰਾਹੀਂ ਵੀ ਦੇਖ ਸਕਦੇ ਹੋ। ਹਾਲ ਹੀ ‘ਚ ਸਟੈਚੂ ਨੂੰ ਦੇਖਣ ਲਈ ਹੈਲੀਕਾਪਟਰ ਰਾਈਡ ਨੂੰ ਲੌਂਚ ਕੀਤਾ ਗਿਆ ਹੈ। ਇਸ ਦੀ 10 ਮਿੰਟ ਦੀ ਸਵਾਰੀ ਲਈ ਤੁਹਾਨੂੰ 29,00 ਰੁਪਏ ਖ਼ਰਚ ਕਰਨੇ ਪੈਣਗੇ। ਇਸ ਦੀ ਸ਼ੁਰੂਆਤ ਸਟੈਚੂ ਨੇੜੇ ਬਣੇ ਹੈਲੀਪੈਡ ਤੋਂ ਹੋਵੇਗੀ।

ਇਹ ਹਵਾਈ ਸਰਵਿਸ ਹੈਰੀਟੇਜ਼ ਐਵੀਏਸ਼ਨ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ‘ਚ ਇੱਕ ਸਮੇਂ ਦੀ ਸੈਰ ‘ਚ 6-7 ਲੋਕ ਬੈਠ ਸਕਦੇ ਹਨ। ਇਸ ਨੂੰ ਸ਼ੁਰੂ ਕਰਨ ਵਾਲੇ ਬ੍ਰਿਜ ਦਾ ਕਹਿਣਾ ਹੈ ਕਿ ਹੈਲੀਕਾਪਟਰ ਦੀ ਰਾਈਡ ਲੈਣ ਵਾਲਿਆਂ ਦੀ ਪਹਿਲੇ ਦਿਨ ਗਿਣਤੀ 55 ਰਹੀ। ਇਸ ਦੀ ਬੁਕਿੰਗ ਗੁਜਰਾਤ ਟੂਰਿਜ਼ਮ ਦੀ ਵੈੱਬਸਾਈਟ ਤੋਂ ਕੀਤੀ ਜਾ ਸਕਦੀ ਹੈ।



ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਗੁਜਰਾਤ ਸਰਕਾਰ ਇਸ ਦੇ ਨੇੜੇ ਇੱਕ ਗੈਸਟ ਹਾਉਸ ਬਣਾਉਨ ਦੀ ਤਿਆਰੀ ਵੀ ਕਰ ਰਿਹਾ ਹੈ। ਗੁਜਰਾਤ ਸਰਕਾਰ ਨੇ ਇਸ ਬੁੱਤ ਨੂੰ ਬਣਾਉਣ ਲਈ 3000 ਕਰੋੜ ਦੀ ਰਾਸ਼ੀ ਖ਼ਰਚ ਕੀਤੀ ਹੈ।