ਜੀਓ ਤੇ ਆਰਕੌਮ ਦੀ ਡੀਲ ਅਟਕੀ, ਗਾਹਕ ਹੋਣਗੇ ਪ੍ਰੇਸ਼ਾਨ
ਏਬੀਪੀ ਸਾਂਝਾ | 25 Dec 2018 02:40 PM (IST)
ਨਵੀਂ ਦਿੱਲੀ: ਅਨਿਲ ਅੰਬਾਨੀ ਦੀ ਕੰਪਨੀ ਇੰਫੋਕੋਮ ਤੇ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਵਿਚਾਲੇ ਸਪੈਕਟਰਮ ਨੂੰ ਲੈ ਕੇ ਹੋਣ ਵਾਲੀ ਡੀਲ ਅਟਕ ਸਕਦੀ ਹੈ। ਇਸ ਦਾ ਖਮਿਆਜ਼ਾ ਜੀਓ ਯੂਜ਼ਰਸ ਨੂੰ ਭੁਗਤਣਾ ਪੈ ਸਕਦਾ ਹੈ। ਡੀਲ ਨਾ ਹੋਣ ਕਾਰਨ ਦਿੱਲੀ, ਮਹਾਰਾਸ਼ਟਰ ਤੇ ਪਛਮੀ ਬੰਗਾਲ ਸਰਕਲ ਦੇ ਜੀਓ ਸਰਵਿਸਜ਼ ਬੰਦ ਹੋ ਜਾਣਗੀਆਂ। ਆਰਕੌਮ ਆਪਣੇ 18 ਹਜ਼ਾਰ ਕਰੋੜ ਰੁਪਏ ਦੇ ਸਪੈਕਟਰਮ ਰਿਲਾਇੰਸ ਨੂੰ ਵੇਚ ਰਹੀ ਹੈ ਪਰ ਪਿੱਛਲੇ ਹਫਤੇ ਦੂਰਸੰਚਾਰ ਵਿਭਾਗ ਨੇ ਇਸ ਡੀਲ ਨੂੰ ਸਰਕਾਰੀ ਨਿਯਮਾਂ ਖਿਲਾਫ ਕਿਹਾ ਹੈ। ਜੇਕਰ ਹੁਣ ਇਹ ਡੀਲ ਨਹੀਂ ਹੁੰਦੀ ਤਾਂ ਜੀਓ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਆਂਧਰਾ ਪ੍ਰਦੇਸ਼, ਕਰਨਾਟਕ, ਤਮਿਲਨਾਡੂ ਤੇ ਕੇਰਲ ਮਾਰਕਿਟ ‘ਚ ਜੀਓ ਪ੍ਰੀਮਿਅਮ 800MHz ਬੈਂਡ ‘ਚ 5 ਯੂਨਿਟਸ ਦਾ ਸਪੈਕਟਰਮ ਬਲੌਕ ਕਰਨ ਲਈ ਆਰਕੌਮ ‘ਤੇ ਨਿਰਭਰ ਕਰਦਾ ਹੈ। ਇਨ੍ਹਾਂ ਖੇਤਰਾਂ ‘ਚ LTE ਲਈ ਜੀਓ ਨੂੰ ਆਰਕੌਮ ਦੀ ਲੋੜ ਹੈ। ਇਸ ਲਈ ਇਹ ਡੀਲ ਹੋਣੀ ਬੇਹੱਦ ਜ਼ਰੂਰੀ ਹੈ।