5 ਸੈਕਿੰਡ ਵਿੱਚ ਤਬਾਹ ਹੋਏ ਪਰਿਵਾਰਾਂ ਦੀ ਦਰਦਨਾਕ ਕਹਾਣੀ
ਏਬੀਪੀ ਸਾਂਝਾ
Updated at:
20 Oct 2018 01:27 PM (IST)
NEXT
PREV
ਚੰਡੀਗੜ੍ਹ: ਬੀਤੇ ਦਿਨ ਅੰਮ੍ਰਿਤਸਰ ਵਿੱਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਦੋਂ ਦੁਸਹਿਰਾ ਮਨਾਉਣ ਗਏ ਕਈ ਲੋਕ ਆਪਣੇ ਘਰ ਵਾਪਸ ਹੀ ਨਾ ਜਾ ਸਕੇ। ਇਸ ਹਾਦਸੇ ਵਿੱਚ ਕਈ ਘਰਾਂ ਦੇ ਚਿਰਾਗ ਬੁਝ ਗਏ। ਦੁਸਹਿਰੇ ਮਨਾਉਣ ਗਏ 19 ਸਾਲ ਦੇ ਮਨੀਸ਼ ਦੇ ਪਿਤਾ ਨੂੰ ਹਾਲੇ ਵੀ ਉਸਦੇ ਘਰ ਪਰਤਣ ਦੀ ਉਮੀਦ ਹੈ। ਰੇਲ ਹਾਦਸੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਗੁਆ ਦਿੱਤੇ, ਪਰ ਮਨੀਸ਼ ਦੇ ਪਿਤਾ ਕੱਲ੍ਹ ਸ਼ਾਮ ਹੁਣ ਤਕ ਓਸ ਦੀ ਭਾਲ ਕਰ ਰਹੇ ਹਨ। ਉੱਧਰ ਇਕ ਪਾਸੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮੋਰਚਰੀ ਵਿੱਚ ਪਈਆਂ ਹਨ, ਤੇ ਉਨ੍ਹਾਂ ਦੇ ਮਾਂ-ਪਿਉ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਹਨ। ਇਸ ਘਟਨਾ ਨੇ ਸਚਮੁਚ ਹੀ ਘਰਾਂ ਦੇ ਘਰ ਤਬਾਹ ਕਰ ਦਿੱਤੇ।
ਮੁਰਦਾ ਘਰ ਦੇ ਬਾਹਰ ਇੰਤਜ਼ਾਰ ਕਰ ਰਿਹਾ ਲਾਚਾਰ ਬਾਪ
ਮਨੀਸ਼ ਅੰਮ੍ਰਿਤਸਰ ਰੇਲਵੇ ਟਰੈਕ ’ਤੇ ਖੜ੍ਹਾ ਹੋ ਕੇ ਦੁਸ਼ਹਿਰੇ ਦਾ ਤਿਉਹਾਰ ਮਨਾ ਰਿਹਾ ਸੀ। ਉਹ ਰੇਲ ਹਾਦਸੇ ਤੋਂ ਬਾਅਦ ਦਾ ਹੀ ਗਾਇਬ ਹੈ। ਉਸਦੇ ਪਿਤਾ ਦਾ ਦਾਅਵਾ ਹੈ ਕਿ ਨਾ ਤਾਂ ਉਹ ਜ਼ਖ਼ਮੀਆਂ ਵਿੱਚ ਦਾਖ਼ਲ ਹੈ ਤੇ ਨਾ ਹੀ ਉਸਦੀ ਮਰਿਆਂ ਵਿੱਚ ਸ਼ਨਾਖ਼ਤ ਹੋਈ ਹੈ। ਉਸਦੇ ਪਿਤਾ ਨੂੰ ਹਾਲ਼ੇ ਵੀ ਉਸਦੇ ਘਰ ਪਰਤਣ ਦੀ ਆਸ ਬਾਕੀ ਹੈ। ਮੁਰਦਾ ਘਰ ਦੇ ਬਾਹਰ ਬੈਠੇ ਵਿਜੇ ਕੁਮਾਰ ਨੂੰ ਹੁਣ ਵੀ ਆਸ ਹੈ ਕਿ ਉਸ ਦਾ ਬੇਟਾ ਮਨੀਸ਼ ਜਿਊਂਦਾ ਹੈ ਤੇ ਘਰ ਵਾਪਿਸ ਆ ਜਾਏਗਾ।
ਮਾਂ-ਪਿਓ ਐਮਰਜੈਂਸੀ, ਤੇ ਬੱਚੇ ਮੋਰਚਰੀ ਵਿੱਚ
ਦੂਜੇ ਪਾਸੇ ਇੱਕ ਪਰਿਵਾਰ ਅਜਿਹਾ ਵੀ ਸੀ, ਜਿਸਦੇ ਪੰਜ ਮੈਂਬਰ ਦੁਸਹਿਰਾ ਸਮਾਗਮ ਵੇਖਣ ਗਏ ਸੀ, ਪਰ ਵਾਪਸ ਆਏ ਦੋ। ਇਸ ਪਰਿਵਾਰ ਦੀ ਹਾਲਤ ਅਜਿਹੀ ਹੈ ਕਿ ਮਾਂ-ਪਿਉ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਹਨ, ਤੇ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਮੁਰਦਾ ਘਰ ਵਿੱਚ ਪਈਆਂ ਹਨ। ਮਾਂ-ਪਿਉ ਇਸ ਹਾਲਤ ਵਿੱਚ ਨਹੀਂ ਕਿ ਆਪਣੇ ਬੱਚਿਆਂ ਦਾ ਮੂੰਹ ਵੇਖ ਸਕਣ। ਪਰਿਵਾਰ ਦੇ ਰਿਸ਼ਤੇਦਾਰਾਂ ਨੇ ਇਹ ਕਹਾਣੀ ਸੁਣਾਈ ਕਿ ਹਾਦਸੇ ਵਿੱਚ ਪੰਜਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ।
ਢਾਈ ਸਾਲਾਂ ਦੀ ਕੁੜੀ ਤੇ ਪੰਜ ਸਾਲ ਦਾ ਮੁੰਡਾ ਦੋਨੋਂ ਹੀ ਬੱਚੇ ਰੇਲ ਦੇ ਥੱਲੇ ਆ ਕੇ ਖਾਮੋਸ਼ ਹੋ ਗਏ। ਰਿਸ਼ਤੇਦਾਰਾਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇੱਕ ਹੋਰ ਰਿਸ਼ਤੇਦਾਰ ਵੀ ਦੁਸਹਿਰਾ ਦੇਖਣ ਉਨ੍ਹਾਂ ਦੇ ਨਾਲ ਗਿਆ ਸੀ, ਜਿਸ ਦੀ ਉਨ੍ਹਾਂ ਦੇ ਬੱਚਿਆਂ ਨਾਲ ਹੀ ਮੌਤ ਹੋ ਗਈ।
ਪੰਜਾਬ ਪੁਲਿਸ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਇਸ ਹਾਲਤ ਵਿੱਚ ਪੰਜਾਬ ਪੁਲਿਸ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸੁਵਿਧਾ ਦੇ ਰਹੀ ਹੈ। ਅੰਮ੍ਰਿਤਸਰ ਦੇ ਐਸਪੀ ਲਖਬੀਰ ਸਿੰਘ ਨੇ ਕਿਹਾ ਕਿ ਮੁਰਦਾ ਘਰ ਤੋਂ ਪੀੜਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਏਗੀ। ਪੰਜਾਬ ਪੁਲਿਸ ਹਰ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ।
ਐਸਪੀ ਨੇ ਕਿਹਾ ਕਿ ਕੁਝ ਪੰਜਾਬ ਤੋਂ ਬਾਹਰ ਰਹਿਣ ਵਾਲੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਲਿਜਾਉਣ ਲਈ ਐਂਬੂਲੈਂਸ ਦੀ ਮੰਗ ਕੀਤੀ ਸੀ ਤੇ ਪੰਜਾਬ ਪੁਲੀਸ ਵੱਲ਼ੋਂ ਉਨ੍ਹਾਂ ਨੂੰ ਐਂਬੂਲੈਂਸ ਦੀ ਸੁਵਿਧਾ ਮੁਹੱਈਆ ਕਰਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਾਦਸੇ ਦੀ ਤਫਤੀਸ਼ ਵਿੱਚ ਵੀ ਯੋਗਦਾਨ ਦੇ ਰਹੀ ਹੈ।

- - - - - - - - - Advertisement - - - - - - - - -