Stubble Burning: ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀਆਰਈਏ) ਦੇ ਦੁਆਰਾ ਖੋਜ ਅਧਿਐਨ ਮੁਤਾਬਕ ਦਿੱਲੀ 'ਚ ਅਕਤੂਬਰ ਤੇ ਨਵੰਬਰ 'ਚ ਜ਼ਿਆਦਾ ਹਵਾ ਪ੍ਰਦੂਸ਼ਣ ਦੇ ਪਿੱਛੇ ਪਰਾਲੀ ਸਾੜਨਾ ਅਹਿਮ ਕਾਰਨ ਬਣਿਆ ਹੋਇਆ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਦੇ ਮੁੱਖ ਸਰੋਤਾਂ 'ਚ ਗੈਸਾਂ ਦੀ ਨਿਕਾਸੀ ਕੰਟਰੋਲ ਤਕਨੀਕਾਂ ਦੀ ਕਮੀ, ਵਾਹਨਾਂ ਦੁਆਰਾ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸ਼ਾਮਲ ਹਨ, ਜਿਸ ਨਾਲ ਸ਼ਹਿਰ ਦੀ ਹਵਾ ਦੀ ਗੁਣਵੱਤਾ ਬੇਹੱਦ ਖ਼ਤਰਨਾਕ ਹੋ ਗਈ ਹੈ।
ਅਧਿਐਨ 'ਚ ਕਿਹਾ ਗਿਆ ਕਿ 5 ਤੋਂ 11 ਅਕਤੂਬਰ ਵਿਚਕਾਰ ਹੋਈ ਬਾਰਸ਼ ਨੇ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਦਿੱਤੀ ਹੈ ਪਰ ਉਦੋਂ ਤੋਂ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ ਤੇ ਸਰਦੀਆਂ ਦੇ ਤੇਜ਼ੀ ਨਾਲ ਨੇੜੇ ਆਉਣ 'ਤੇ ਇਹ ਜਾਰੀ ਰਹੇਗੀ। ਅਧਿਐਨ 'ਚ ਕਿਹਾ ਗਿਆ ਹੈ ਕਿ ਗੁੜਗਾਓਂ, ਗਾਜ਼ੀਆਬਾਦ, ਨੋਇਡਾ, ਫਰੀਦਾਬਾਦ, ਪਾਣੀਪਤ, ਅੰਬਾਲਾ, ਅੰਮ੍ਰਿਤਸਰ ਤੇ ਜਲੰਧਰ ਸਮੇਤ ਦਿੱਲੀ ਦੇ ਨੇੜਲੇ ਸ਼ਹਿਰਾਂ ਤੇ ਪੇਂਡੂ ਖੇਤਰਾਂ 'ਚ ਵੀ ਇਹੀ ਜਾਂ ਇਸ ਤੋਂ ਵੱਧ ਪ੍ਰਦੂਸ਼ਣ ਪੱਧਰ ਦੀ ਸੰਭਾਵਨਾ ਹੈ। ਸੀਆਰਈਏ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਸ਼ੁਰੂਆਤ ਦੇ ਨਾਲ ਹੀ ਦੀਵਾਲੀ ਆ ਜਾਣ ਕਾਰਨ ਇਸ ਵਰ੍ਹੇ ਹਵਾ ਦੀ ਗੁਣਵੱਤਾ ਹੋਰ ਖਰਾਬ ਹੋਣ ਦੀ ਉਮੀਦ ਹੈ।
ਉਧਰ, ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਵਿਗੜਦੇ ਪੱਧਰ ਦੇ ਮੱਦੇਨਜ਼ਰ ਭਾਜਪਾ ਨੇ ਦਿੱਲੀ ਸਰਕਾਰ ਦੀ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਾ ਕਰਨ ਦੀ ਆਲੋਚਨਾ ਕੀਤੀ ਹੈ। ਵਧਦੇ ਪ੍ਰਦੂਸ਼ਣ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਭਾਜਪਾ ਨੇ ਕੇਜਰੀਵਾਲ ਨੂੰ ਪੰਜਾਬ ‘ਚ ਪਰਾਲੀ ਸਾੜਨ ਦੇ ਮੁੱਦੇ ‘ਤੇ ਚੁੱਪ ਰਹਿਣ ਲਈ ਸਵਾਲ ਕੀਤਾ, ਜਿਸ ‘ਚ ਪਿਛਲੇ ਨੌ ਦਿਨਾਂ ‘ਚ ਕਥਿਤ ਤੌਰ ‘ਤੇ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ।
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਲਗਾਤਾਰ ਵਿਗੜ ਰਿਹਾ ਹੈ, ਇਹ ਖਰਾਬ ਤੋਂ ਬਦਤਰ ਹੋ ਰਿਹਾ ਹੈ ਪਰ ਪ੍ਰਦੂਸ਼ਣ ਦੇ ਅਸਲ ਕਾਰਨਾਂ ‘ਤੇ ਕਾਰਵਾਈ ਕਰਨ ਦੀ ਬਜਾਏ ਦਿੱਲੀ ਸਰਕਾਰ ਨੇ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।
Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਵਾਸੀਆਂ ਨੇ ਕੀਤਾ ਕਾਲੀ ਦੀਵਾਲੀ ਮਨਾਉਣ ਦਾ ਐਲਾਨ, ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਤੇ ਪਿੰਡ 'ਚ ਰੋਸ ਦੀ ਲਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ