ਬਾਗਪਤ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਪੁਲਿਸ ’ਚ ਸਬ ਇੰਸਪੈਕਟਰ ਅੰਸਾਰ ਅਲੀ ਨੂੰ ਬਿਨਾ ਇਜਾਜ਼ਤ ਦਾੜ੍ਹੀ ਰੱਖਣ ਬਦਲੇ ਮੁਅੱਤਲ (ਸਸਪੈਂਡ) ਕਰਕੇ ਪੁਲਿਸ ਲਾਈਨਜ਼ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਦਾੜ੍ਹੀ ਕਟਵਾਉਣ ਲਈ ਤਿੰਨ ਵਾਰ ਚੇਤਾਵਨੀ ਦਿੱਤੀ ਗਈ ਸੀ ਤੇ ਇਜਾਜ਼ਤ ਲੈ ਕੇ ਹੀ ਦਾੜ੍ਹੀ ਵਧਾਉਣ ਲਈ ਆਖਿਆ ਗਿਆ ਸੀ ਪਰ ਪੁਲਿਸ ਅਧਿਕਾਰੀ ਨੇ ਕੋਈ ਪ੍ਰਵਾਨਗੀ ਨਹੀਂ ਲਈ ਤੇ ਦਾੜ੍ਹੀ ਵਧਾਉਣਾ ਜਾਰੀ ਰੱਖਿਆ।

ਇਹ ਮਾਮਲਾ ਰਮਾਲਾ ਥਾਣੇ ਦਾ ਹੈ, ਜਿੱਥੇ ਐਸਪੀ ਬਾਗ਼ਪਤ ਨੇ ਸਬ ਇੰਸਪੈਕਟਰ ਅਨਸਾਰ ਅਲੀ ਨੂੰ ਮੁਅੱਤਲ ਕਰ ਦਿੱਤਾ। ਐਸਪੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਅੰਸਾਰ ਅਲੀ ਵਿਭਾਗ ਦੀ ਇਜਾਜ਼ਤ ਤੋਂ ਬਗ਼ੈਰ ਚਿਹਰੇ ਉੱਤੇ ਦਾੜ੍ਹੀ ਵਧਾ ਰਿਹਾ ਸੀ। ਉਨ੍ਹਾਂ ਨੂੰ ਤਿੰਨ ਵਾਰ ਦਾੜ੍ਹੀ ਕਟਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਪਰ ਉਨ੍ਹਾਂ ਹਦਾਇਤ ਦੀ ਪਾਲਣਾ ਨਹੀਂ ਕੀਤੀ। ਇਸੇ ਲਈ ਹੁਣ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਕੰਗਨਾ ਰਣੌਤ ਦਾ ਫਿਰ ਪਿਆ ਮੁੰਬਈ ਪੁਲਿਸ ਤੇ ਮਹਾਰਾਸ਼ਟਰ ਸਰਕਾਰ ਨਾਲ ਪੰਗਾ

ਦਾੜ੍ਹੀ ਲਈ ਇਜਾਜ਼ਤ ਜ਼ਰੂਰੀ:

ਐੱਸਪੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਪੁਲਿਸ ਮੈਨੁਅਲ ਅਨੁਸਾਰ ਸਿਰਫ਼ ਸਿੱਖਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਹੈ, ਜਦਕਿ ਹੋਰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਚਿਹਰੇ ਸਾਫ਼-ਸੁਥਰੇ ਰੱਖਣੇ ਜ਼ਰੂਰੀ ਹਨ। ਜੇ ਕੋਈ ਪੁਲਿਸ ਕਰਮਚਾਰੀ ਦਾੜ੍ਹੀ ਰੱਖਣੀ ਚਾਹੁੰਦਾ ਹੈ, ਤਾਂ ਇਸ ਲਈ ਪ੍ਰਵਾਨਗੀ ਲੈਣੀ ਹੋਵੇਗੀ।

ਸਬ ਇੰਸਪੈਕਟਰ ਅੰਸਾਰ ਅਲੀ ਪਿਛਲੇ ਤਿੰਨ ਸਾਲਾਂ ਤੋਂ ਬਾਗਪਤ ’ਚ ਹੀ ਤਾਇਨਾਤ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ ਪਰ ਅੱਗਿਓਂ ਕੋਈ ਹੁੰਗਾਰਾ ਹੀ ਨਹੀਂ ਭਰਿਆ ਗਿਆ।

5G ਤਕਨੀਕ ਨਾਲ ਬਦਲ ਜਾਏਗੀ ਦੁਨੀਆ, ਕਾਰਾਂ ਕਰਨਗੀਆਂ ਗੱਲਾਂ, ਟ੍ਰੈਫਿਕ ਲਾਈਟਾਂ ਹੋਣਗੀਆਂ ਸੈਂਸਰਾਂ ਨਾਲ ਕੰਟਰੋਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904