Subhas Chandra Bose Birthday 2022: ਸੁਭਾਸ਼ ਚੰਦਰ ਬੋਸ ਇੱਕ ਭਾਰਤੀ ਆਜ਼ਾਦੀ ਘੁਲਾਟੀਏ ਰਹੇ ਹਨ, ਜੋ ਆਪਣੀ ਵਕਾਲਤ ਤੇ ਸਮਾਜਵਾਦੀ ਨੀਤੀਆਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’ ਤੇ ‘ਜੈ ਹਿੰਦ’ ਵਰਗੇ ਨਾਅਰੇ ਦਿੱਤੇ। ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਦਾ ਜਨਮ ਦਿਨ ਹਰ ਸਾਲ 23 ਜਨਵਰੀ ਨੂੰ ਮਨਾਇਆ ਜਾਂਦਾ ਹੈ। ਸੁਭਾਸ਼ ਚੰਦਰ ਬੋਸ ਨੂੰ 'ਨੇਤਾਜੀ' ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਅਸਹਿਯੋਗ ਅੰਦੋਲਨ 'ਚ ਵੀ ਹਿੱਸਾ ਲਿਆ ਤੇ ਇੰਡੀਅਨ ਨੈਸ਼ਨਲ ਕਾਂਗਰਸ (INC) ਦੇ ਇੱਕ ਜਾਣੇ-ਪਛਾਣੇ ਨੇਤਾ ਸਨ।

ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ, 1897 ਨੂੰ ਕਟਕ, ਉੜੀਸ਼ਾ 'ਚ ਹੋਇਆ ਸੀ। ਨੇਤਾ ਜੀ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਜਾਣਿਆ ਜਾਂਦਾ ਹੈ। ਨੇਤਾ ਜੀ ਦੇ ਰਾਸ਼ਟਰਵਾਦੀ ਵਿਚਾਰਾਂ ਤੇ ਉਨ੍ਹਾਂ ਦੀਆਂ ਹਮਲਾਵਰ ਰਣਨੀਤੀਆਂ ਨੇ ਉਨ੍ਹਾਂ ਨੂੰ ਅੰਗਰੇਜ਼ਾਂ ਵਿਰੁੱਧ ਸੁਤੰਤਰਤਾ ਸੰਗਰਾਮ ਦੌਰਾਨ ਭਾਰਤੀਆਂ 'ਚ ਇੱਕ ਨਾਇਕ ਬਣਾ ਦਿੱਤਾ। ਇਸ ਵਾਰ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਈ ਜਾਵੇਗੀ। ਉਨ੍ਹਾਂ ਦੇ ਜਨਮ ਦਿਨ ਨੂੰ ਪਰਾਕਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ।

1938 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣੇ
1920 ਦੇ ਅਖੀਰ 'ਚ ਉਨ੍ਹਾਂ ਨੇ ਛੋਟੀ ਉਮਰ 'ਚ ਜਵਾਹਰ ਲਾਲ ਨਹਿਰੂ ਦੇ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦੇ ਯੂਥ ਵਿੰਗ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਸੁਭਾਸ਼ ਚੰਦਰ ਬੋਸ 1938 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣੇ। ਹਾਲਾਂਕਿ ਬਾਅਦ 'ਚ ਮਤਭੇਦਾਂ ਕਾਰਨ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਤੋਂ ਵੱਖ ਹੋ ਗਏ ਤੇ ਉਨ੍ਹਾਂ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ।

ਉਨ੍ਹਾਂ ਦੀ ਮੌਤ ਕਦੋਂ ਤੇ ਕਿਵੇਂ ਹੋਈ, ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ। ਸੁਭਾਸ਼ ਚੰਦਰ ਤੋਂ ਪੀੜ੍ਹੀਆਂ ਪ੍ਰੇਰਿਤ ਹਨ। ਉਨ੍ਹਾਂ ਵੱਲੋਂ ਕਹੀਆਂ ਗੱਲਾਂ ਤੇ ਉਨ੍ਹਾਂ ਦੇ ਨਾਅਰੇ ਕਰੋੜਾਂ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਹਨ। ਇੱਥੇ ਉਨ੍ਹਾਂ ਦੇ ਕੁਝ ਮਸ਼ਹੂਰ ਮੈਸੇਜ਼ ਤੇ ਹਵਾਲੇ ਹਨ -

1. ਮਨੁੱਖ ਇੱਕ ਵਿਚਾਰ ਲਈ ਮਰ ਸਕਦਾ ਹੈ, ਪਰ ਉਹ ਵਿਚਾਰ ਉਨ੍ਹਾਂ ਦੇ ਮਰਨ ਤੋਂ ਬਾਅਦ ਹਜ਼ਾਰਾਂ ਜਨਮਾਂ 'ਚ ਅਵਤਾਰ ਹੋਵੇਗਾ।

2. ਆਜ਼ਾਦੀ ਦਿੱਤੀ ਨਹੀਂ ਜਾਂਦੀ, ਲਈ ਜਾਂਦੀ ਹੈ।

3. ਜੇ ਸੰਘਰਸ਼ ਨਾ ਹੋਵੇ ਤਾਂ ਜ਼ਿੰਦਗੀ ਆਪਣੀ ਅੱਧੀ ਦਿਲਚਸਪੀ ਗੁਆ ਦਿੰਦੀ ਹੈ-ਜੇ ਕੋਈ ਜ਼ੋਖ਼ਮ ਨਾ ਚੁੱਕਿਆ ਜਾਵੇ।

4. ਇਤਿਹਾਸ 'ਚ ਕੋਈ ਵੀ ਅਸਲ ਤਬਦੀਲੀ ਕਦੇ ਵੀ ਚਰਚਾ ਰਾਹੀਂ ਪ੍ਰਾਪਤ ਨਹੀਂ ਹੋਈ।

5. ਰਾਜਨੀਤਕ ਸੌਦੇਬਾਜ਼ੀ ਦਾ ਰਾਜ਼ ਇਹ ਹੈ ਕਿ ਜੋ ਤੁਸੀਂ ਅਸਲ 'ਚ ਹੋ, ਉਸ ਨਾਲੋਂ ਮਜ਼ਬੂਤ ਵਿਖਾਈ ਦੇਣਾ।

6. ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੀ ਆਜ਼ਾਦੀ ਦੀ ਕੀਮਤ ਆਪਣੇ ਖੂਨ ਨਾਲ ਚੁਕਾਈਏ।

7. ਜਿਹੜੇ ਫ਼ੌਜੀ ਆਪਣੇ ਦੇਸ਼ ਲਈ ਵਫ਼ਾਦਾਰ ਰਹਿੰਦੇ ਹਨ, ਜੋ ਹਮੇਸ਼ਾ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ, ਉਹ ਅਜੇਤੂ ਰਹਿੰਦੇ ਹਨ।

8. ਯਾਦ ਰੱਖੋ, ਸਭ ਤੋਂ ਵੱਡਾ ਗੁਨਾਹ ਅਨਿਆਂ ਨੂੰ ਬਰਦਾਸ਼ਤ ਕਰਨਾ ਤੇ ਗਲਤ ਨਾਲ ਸਮਝੌਤਾ ਕਰਨਾ ਹੈ।

9. ਮੇਰਾ ਅਨੁਭਵ ਹੈ ਕਿ ਹਮੇਸ਼ਾ ਕੋਈ ਨਾ ਕੋਈ ਉਮੀਦ ਦੀ ਕਿਰਨ ਜ਼ਰੂਰ ਹੁੰਦੀ ਹੈ, ਜੋ ਸਾਨੂੰ ਜ਼ਿੰਦਗੀ ਤੋਂ ਭਟਕਣ ਨਹੀਂ ਦਿੰਦੀ।

10. ਜਿਸ ਵਿਅਕਤੀ ਅੰਦਰ ‘ਸਨਕ’ ਨਹੀਂ, ਉਹ ਕਦੇ ਮਹਾਨ ਨਹੀਂ ਬਣ ਸਕਦਾ ਪਰ ਉਸ ਦੇ ਅੰਦਰ ਇਸ ਤੋਂ ਇਲਾਵਾ ਵੀ ਕੁਝ ਹੋਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Republic Day 2022: ਗਣਤੰਤਰ ਦਿਵਸ ਪਰੇਡ ਲਈ ਫੁੱਲ ਡ੍ਰੈੱਸ ਰਿਹਰਸਲ, ਇਹ 5 ਗੱਲਾਂ ਪੜ੍ਹ ਕੇ ਹੋਵੇਗਾ ਮਾਣ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904