ਦੇਹਰਾਦੂਨ: ਮਸ਼ਹੂਰ ਵਾਤਾਵਰਣ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਨੇਤਾ ਸੁੰਦਰ ਲਾਲ ਬਹੁਗੁਣਾ ਦੀ ਸ਼ੁੱਕਰਵਾਰ ਨੂੰ ਏਮਜ਼ ਰਿਸ਼ੀਕੇਸ਼ ਵਿੱਚ ਕੋਵਿਡ-19 ਨਾਲ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸੀ। ਉਨ੍ਹਾਂ ਪਿੱਛੇ ਉਨ੍ਹਾਂ ਦੀ ਪਤਨੀ ਵਿਮਲਾ, ਦੋ ਬੇਟੇ ਤੇ ਇੱਕ ਬੇਟੀ ਹੈ। ਏਮਜ਼ ਪ੍ਰਸ਼ਾਸਨ ਨੇ ਦੱਸਿਆ ਕਿ ਬਹੁਗੁਣਾ ਨੂੰ 8 ਮਈ ਨੂੰ ਕੋਰੋਨਾਵਾਇਰਸ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਆਕਸੀਜਨ ਦੇ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰਾਂ ਦੀਆਂ ਸਰਬੋਤਮ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।


9 ਜਨਵਰੀ, 1927 ਨੂੰ ਟਿਹਰੀ ਜ਼ਿਲ੍ਹੇ ਵਿਚ ਜਨਮੇ ਬਹੁਗੁਣਾ ਨੂੰ ਚਿੱਪਕੋ ਅੰਦੋਲਨ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਗੌਰਾ ਦੇਵੀ ਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ 70 ਦੇ ਦਹਾਕੇ ਵਿੱਚ ਜੰਗਲ ਨੂੰ ਬਚਾਉਣ ਲਈ ਚਿੱਪਕੋ ਲਹਿਰ ਸ਼ੁਰੂ ਕੀਤੀ ਸੀ। ਬਹੁਗੁਣਾ ਨੂੰ ਪਦਮ ਵਿਭੂਸ਼ਣ ਅਤੇ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ ਟਿਹਰੀ ਡੈਮ ਦੇ ਨਿਰਮਾਣ ਦਾ ਸਖ਼ਤ ਵਿਰੋਧ ਕੀਤਾ ਸੀ ਤੇ 84 ਦਿਨ ਤੱਕ ਵਰਤ ਰੱਖਿਆ ਸੀ। ਇੱਕ ਵਾਰ ਉਨ੍ਹਾਂ ਨੇ ਵਿਰੋਧ ਵਜੋਂ ਆਪਣਾ ਸਿਰ ਵੀ ਮੁਨਵਾਇਆ ਸੀ।


ਬਹੁਗੁਣਾ ਮਹਾਤਮਾ ਗਾਂਧੀ ਦਾ ਚੇਲਾ ਸੀ


ਉਨ੍ਹਾਂ ਦਾ ਵਿਰੋਧ ਟਿਹਰੀ ਡੈਮ ਦੇ ਨਿਰਮਾਣ ਦੇ ਆਖਰੀ ਪੜਾਅ ਤੱਕ ਜਾਰੀ ਰਿਹਾ। ਉਨ੍ਹਾਂ ਦਾ ਆਪਣਾ ਘਰ ਵੀ ਟਿਹਰੀ ਡੈਮ ਵਿੱਚ ਡੁੱਬ ਗਿਆ ਸੀ। ਉਨ੍ਹਾਂ ਨੇ ਟਿਹਰੀ ਰਾਜਸ਼ਾਹੀ ਦਾ ਵੀ ਸਖ਼ਤ ਵਿਰੋਧ ਕੀਤਾ, ਜਿਸ ਲਈ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਉਹ ਹਿਮਾਲਿਆ ਵਿੱਚ ਹੋਟਲ ਅਤੇ ਲਗਜ਼ਰੀ ਸੈਰ-ਸਪਾਟਾ ਦੇ ਨਿਰਮਾਣ ਦੇ ਸਪਸ਼ਟ ਵਿਰੋਧੀ ਸੀ। ਮਹਾਤਮਾ ਗਾਂਧੀ ਦਾ ਪੈਰੋਕਾਰ ਬਹੁਗੁਣਾ ਨੇ ਹਿਮਾਲਿਆ ਅਤੇ ਵਾਤਾਵਰਣ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਕਈ ਵਾਰ ਪੈਦਲ ਮਾਰਚ ਕੀਤੇ। ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕੱਟੜ ਵਿਰੋਧੀ ਸੀ।


ਇਹ ਵੀ ਪੜ੍ਹੋ: ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮਿਲੀ ਪੈਰੋਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904