Sunil bharti mittal:ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਸੰਸਥਾਪਕ ਅਤੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੂੰ ਯੂਨਾਈਟਿਡ ਕਿੰਗਡਮ ਵਿੱਚ ਕਿੰਗ ਚਾਰਲਸ III ਵੱਲੋਂ ਆਨਰੇਰੀ ਨਾਈਟਹੁੱਡ, ਨਾਈਟ ਕਮਾਂਡਰ ਆਫ਼ ਦ ਮੋਸਟ ਐਕਸੀਲੈਂਟ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (KBE) ਨਾਲ ਸਨਮਾਨਿਤ ਕੀਤਾ ਗਿਆ ਹੈ। ਮਿੱਤਲ ਕਿੰਗ ਚਾਰਲਸ ਤੋਂ ਨਾਈਟਹੁੱਡ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।


ਉਨ੍ਹਾਂ ਨੂੰ ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਉੱਤਮ ਆਰਡਰ ਦੇ ਨਾਈਟ ਕਮਾਂਡਰ ਨਾਲ ਸਨਮਾਨਤ ਕੀਤਾ ਗਿਆ। ਭਾਰਤੀ ਐਂਟਰਪ੍ਰਾਈਜਿਜ਼ ਦੇ ਅਨੁਸਾਰ ਕੇਬੀਈ ਬ੍ਰਿਟਿਸ਼ ਸਾਵਰੇਨ ਦੁਆਰਾ ਕਿਸੇ ਨਾਗਰਿਕ ਨੂੰ ਦਿੱਤੇ ਗਏ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ। ਇਹ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਆਨਰੇਰੀ ਡਿਗਰੀ ਹੈ।






ਇਹ ਵੀ ਪੜ੍ਹੋ: Stock Market Closing: ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ! 6.22 ਲੱਖ ਕਰੋੜ ਰੁਪਏ ਹੋਏ ਸੁਆਹ


ਖਬਰਾਂ ਮੁਤਾਬਕ ਇਸ ਵਿਸ਼ੇਸ਼ ਸਨਮਾਨ ਬਾਰੇ ਸੁਨੀਲ ਭਾਰਤੀ ਮਿੱਤਲ ਨੇ ਕਿਹਾ ਕਿ ਮੈਂ ਕਿੰਗ ਚਾਰਲਸ ਦੀ ਤਰਫੋਂ ਇਸ ਸਨਮਾਨ ਲਈ ਬਹੁਤ ਧੰਨਵਾਦੀ ਹਾਂ। ਯੂਕੇ ਅਤੇ ਭਾਰਤ ਦੇ ਇਤਿਹਾਸਕ ਸਬੰਧ ਹਨ, ਜੋ ਹੁਣ ਵਧੇ ਹੋਏ ਸਹਿਯੋਗ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਹੇ ਹਨ।


ਮਿੱਤਲ ਨੇ ਅੱਗੇ ਕਿਹਾ ਕਿ ਮੈਂ ਸਾਡੇ ਦੋਵਾਂ ਮਹਾਨ ਦੇਸ਼ਾਂ ਦਰਮਿਆਨ ਆਰਥਿਕ ਅਤੇ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰਨ ਲਈ ਵਚਨਬੱਧ ਹਾਂ। ਮੈਂ ਬ੍ਰਿਟਿਸ਼ ਸਰਕਾਰ ਦਾ ਧੰਨਵਾਦੀ ਹਾਂ, ਜਿਸਦਾ ਸਮਰਥਨ ਅਤੇ ਵਪਾਰਕ ਲੋੜਾਂ ਵੱਲ ਡੂੰਘਾ ਧਿਆਨ ਦੇਸ਼ ਨੂੰ ਇੱਕ ਆਕਰਸ਼ਕ ਨਿਵੇਸ਼ ਬਣਾਉਣ ਵਿੱਚ ਮਹੱਤਵਪੂਰਨ ਰਿਹਾ ਹੈ।


ਖ਼ਬਰਾਂ ਮੁਤਾਬਕ ਸੁਨੀਲ ਭਾਰਤੀ ਮਿੱਤਲ ਨੂੰ ਸਾਲ 2007 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਮਿੱਤਲ ਨੇ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਅਫਰੀਕੀ ਆਰਥਿਕ ਏਕੀਕਰਨ 'ਤੇ ਬੀ20 ਇੰਡੀਆ ਐਕਸ਼ਨ ਕੌਂਸਲ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। ਉਹ ਅੰਤਰਰਾਸ਼ਟਰੀ ਦੂਰਸੰਚਾਰ ਫੈਡਰੇਸ਼ਨ/ਯੂਨੈਸਕੋ ਬਰਾਡਬੈਂਡ ਕਮਿਸ਼ਨ ਦਾ ਕਮਿਸ਼ਨਰ ਵੀ ਹੈ।


ਇਹ ਵੀ ਪੜ੍ਹੋ: Reliance-Disney: ਰਿਲਾਇੰਸ ਅਤੇ ਡਿਜ਼ਨੀ ਵਿਚਾਲੇ ਸਮਝੌਤੇ 'ਤੇ ਹੋਏ ਹਸਤਾਖ਼ਰ, RIL ਨਿਊ ਜੁਆਇੰਟ ਵੈਂਚਰ ‘ਚ 11000 ਕਰੋੜ ਦਾ ਕਰੇਗੀ ਨਿਵੇਸ਼