ਮੁੰਬਈ: ਦੇਸ਼ ‘ਚ ਚੋਣਾਂ ਦਾ ਮਾਹੌਲ ਹੈ। ਅਜਿਹੇ ‘ਚ ਹਰ ਪਾਰਟੀ ਵੋਟਰਾਂ ਨੂੰ ਆਪਣੇ ਅੰਦਾਜ਼ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕਾਮੇਡੀਅਨ ਸੁਨੀਲ ਗ੍ਰੋਵਰ ਨੇ ਸਾਫ਼ ਐਲਾਨ ਕਰ ਦਿੱਤਾ ਹੈ ਕਿ ਜੋ ਉਨ੍ਹਾਂ ਦੀ ਇੱਕ ਖਾਸ ਮੰਗ ਨੂੰ ਪੂਰਾ ਕਰਨਗੇ ਉਨ੍ਹਾਂ ਦਾ ਵੋਟ ਉਸੇ ਪਾਰਟੀ ਨੂੰ ਜਾਵੇਗਾ। ਆਪਣੀ ਮੰਗ ਨੂੰ ਸੁਨੀਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।


ਜੀ ਹਾਂ, ਸੁਨੀਲ ਨੇ ਰਾਜਨੀਤੀਕ ਪਾਰਟੀਆਂ ਤੋਂ ਹੋਲੀ ਦਾ ਤਿਓਹਾਰ ਇੱਕ ਨਹੀਂ ਸਗੋਂ ਤਿੰਨ ਦਿਨ ਤਕ ਵਧਾਉਣ ਦੀ ਮੰਗ ਕੀਤੀ ਹੈ। ਜਦਕਿ ਅਜਿਹਾ ਕਰਨਾ ਕਿਸੇ ਵੀ ਪਾਰਟੀ ਲਈ ਮੁਮਕਿਨ ਨਹੀਂ ਹੈ। ਅਜਿਹਾ ਟਵੀਟ ਕਰ ਸੁਨੀਲ ਨੇ ਚੋਣਾਂ ਦੇ ਸਮੇਂ ਹੋਲੀ ‘ਤੇ ਚੁਟਕੀ ਲਈ ਹੈ ਅਤੇ ਇਸ ‘ਤੇ ਸੁਨੀਲ ਦੇ ਫੈਨਸ ਵੀ ਖੂਬ ਮਜ਼ੇ ਲੈ ਰਹੇ ਹਨ ਨਾਲ ਹੀ ਸੁਨੀਲ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ।

ਸੁਨੀਲ ਬਿਹਤਰੀਨ ਕਾਮੇਡੀ ਲਈ ਫੇਮਸ ਹਨ। ਉਹ ਆਪਣੇ ਕਾਮੇਡੀ ਪੰਚ ਦੇ ਲਈ ਵੀ ਜਾਣੇ ਜਾਂਦੇ ਹਨ। ਸੁਨੀਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਲਦੀ ਹੀ ਸੁਨੀਲ, ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਭਾਰਤ’ ‘ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।