ਨਵੀਂ ਦਿੱਲੀ: ਆਗਾਮੀ ਲੋਕ ਸਭਾ ਚੋਣਾਂ ਲਈ ਸੱਤਾਧਾਰੀ ਬੀਜੇਪੀ ਨੇ ਆਪਣੇ 184 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੀ ਵਾਰ ਦੀ ਤਰ੍ਹਾਂ ਵਾਰਾਣਸੀ ਤੋਂ ਹੀ ਚੋਣ ਲੜਨਗੇ। ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਂਸਦ ਲਾਲ ਕ੍ਰਿਸ਼ਣ ਅਡਵਾਣੀ ਦੀ ਥਾਂ ਗਾਂਧੀਨਗਰ ਸੀਟ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਨੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਫਿਲਹਾਲ ਬਿਹਾਰ ਦੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ।


ਉੱਤਰ ਪ੍ਰਦੇਸ਼

ਲਖਨਊ- ਰਾਜਨਾਥ ਸਿੰਘ
ਮੁਜ਼ੱਫਰਨਗਰ- ਸੰਜੀਵ ਬਾਲਿਆਨ
ਮੁਰਾਦਾਬਾਦ- ਸਰਵੇਸ਼ ਕੁਮਾਰ
ਅਮਰੋਹਾ- ਕੰਵਰ ਸਿੰਘ ਤੰਵਰ
ਬਾਗਪਾਤ- ਡਾ. ਸੱਤਿਆਪਾਲ ਸਿੰਘ
ਗਾਜ਼ੀਆਬਾਦ- ਵੀਕੇ ਸਿੰਘ
ਗੌਤਮ ਬੁੱਧ- ਨਗਰ ਮਹੇਸ਼ ਸ਼ਰਮਾ
ਮਥੁਰਾ- ਹੇਮਾ ਮਾਲਿਨੀ
ਬਰੇਲੀ-ਸੰਤੋਸ਼ ਗੰਗਵਾਰ
ਐਟਾ- ਰਾਜਵੀਰ ਸਿੰਘ
ਗਾਜੀਪੁਰ- ਮਨੋਜ ਸਿਨ੍ਹਾ
ਅਮੇਠੀ- ਸਮ੍ਰਿਤੀ ਇਰਾਨੀ
ਲਖੀਮਪੁਰਖੀਰੀ- ਅਜੈ ਮਿਸ਼ਰਾ
ਹਰਦੋਈ- ਜੈ ਪ੍ਰਕਾਸ਼ ਰਾਘਵ
ਮੋਹਨ ਲਾਲ ਗੰਜ- ਕੌੌਸ਼ਲ ਕਿਸ਼ੋਰ
ਸਹਾਰਨਪੁਰ- ਰਾਘਵ ਲਖਨਪਾਲ

ਉੱਤਰਾਖੰਡ

ਅਲਮੋੜ- ਅਜੈ ਟਮਟਾ
ਹਰਿਦੁਆਰ- ਰਮੇਸ਼ ਪੋਖਰਿਆਲ ਨਿਸ਼ੰਕ

ਕਰਨਾਟਕ

ਉੱਤਰ ਕੰਨੜ- ਅਨੰਤ ਕੁਮਾਰ ਹੇਗੜੇ
ਬੰਗਲੌਰ ਸਾਊਥ- ਤੇਜੱਸਵਨੀ ਅਨੰਤ ਕੁਮਾਰ
ਬੰਗਲੌਰ ਨਾਰਥ- ਸਦਾਨੰਦ ਗੌੜਾ
ਧਾਰਵਾੜ- ਪ੍ਰਹਲਾਦ ਜੋਸ਼ੀ
ਉਡੁੱਪੀ- ਸ਼ੋਭਾ ਕਰਣਡਲਜੇ

ਮਹਾਰਾਸ਼ਟਰ

ਨਾਗਪੁਰ- ਨਿਤਿਨ ਗਡਕਰੀ
ਚੰਦਰਪੁਰ- ਹੰਸਰਾਜ ਅਹੀਰ
ਬੀੜ- ਪ੍ਰੀਤਮ ਮੁੰਡੇ