ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਅੱਜ 9 ਨਵੇਂ ਜੱਜਾਂ ਨੇ ਅਹੁਦਾ ਸਾਂਭ ਲਿਆ ਹੈ। ਚੀਫ਼ ਜਸਟਿਸ ਐਨਵੀ ਰਮਨਾ ਨੇ ਅੱਜ ਸਵੇਰੇ ਸਾਰਿਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜੋ 9 ਲੋਕ ਅੱਜ ਸੁਪਰੀਮ ਕੋਰਟ ਦੇ ਜੱਜ ਬਣੇ ਹਨ। ਉਨ੍ਹਾਂ 'ਚੋਂ 8 ਹਾਈਕੋਰਟ ਦੇ ਚੀਫ਼ ਜਸਟਿਸ ਜੱਜ ਹਨ। ਉਨ੍ਹਾਂ ਤੋਂ ਇਲਾਵਾ ਇਕ ਸੀਨੀਅਰ ਵਕੀਲ ਵੀ ਸਿੱਧਾ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕੀਤੇ ਹਨ।
ਪਹਿਲੀ ਵਾਰ ਹੋਇਆ ਸਹੁੰ ਚੁੱਕ ਸਮਾਗਮ ਦਾ ਲਾਈਵ ਪ੍ਰਸਾਰਣ
ਆਮ ਤੌਰ 'ਤੇ ਚੀਫ਼ ਜਸਟਿਸ ਦੇ ਕੋਰਟ ਰੂਮ 'ਚ ਹੋਣ ਵਾਲਾ ਇਹ ਪ੍ਰੋਗਰਾਮ ਇਸ ਵਾਰ ਕੁਝ ਵੱਖਰਾ ਸੀ। ਨਵੇਂ ਜੱਜਾਂ ਦਾ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਨਵੇਂ ਭਵਨ 'ਚ ਬਣੇ ਸਭਾਗਾਰ 'ਚ ਹੋਇਆ। ਇਸ ਔਡੀਟੋਰੀਅਮ 'ਚ 900 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਜੱਜਾਂ ਦੇ ਸਹੁੰ ਚੁੱਕ ਸਮਾਗਮ ਦਾ ਦੂਰਦਰਸ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।
ਕਿਹੜੇ-ਕਿਹੜੇ ਜੱਜਾਂ ਨੇ ਚੁੱਕੀ ਸਹੁੰ
ਜਸਟਿਸ ਏਐਸ ਓਕਾ
ਜਸਟਿਸ ਵਿਕਰਮ ਨਾਥ
ਜਸਟਿਸ ਜੇਕੇ ਮਾਹੇਸ਼ਵਰੀ
ਜਸਟਿਸ ਹਿਮਾ ਕੋਹਲੀ
ਜਸਟਿਸ ਬੀਵੀ ਨਾਗਰਤਨਾ
ਜਸਟਿਸ ਬੇਲਾ ਤ੍ਰਿਵੇਦੀ
ਜਸਟਿਸ ਸੀਟੀ ਰਵਿੰਦਰਕੁਮਾਰ
ਜਸਟਿਸ ਐਮਐਮ ਸੁੰਦਰੇਸ਼
ਸੀਨੀਅਰ ਵਕੀਲ ਪੀਐਸ ਨਰਸਿਮ੍ਹਾ
2020 'ਚ ਜਸਟਿਸ ਨਾਗਰਤਨਾ ਪਹਿਲੇ ਮਹਿਲਾ ਚੀਫ਼ ਜਸਟਿਸ ਬਣ ਸਕਦੇ ਹਨ
ਇਨ੍ਹਾਂ ਜੱਜਾਂ ਚੋਂ ਭਵਿੱਖ 'ਚ ਜਸਟਿਸ ਵਿਕਰਮ ਨਾਥ, ਜਸਟਿਸ ਬੀਵੀ ਨਾਗਰਤਨਾ ਤੇ ਪੀਐਸ ਨਰਸਿਮ੍ਹਾ ਭਾਰਤ ਦੇ ਮੁੱਖ ਜਸਟਿਸ ਬਣ ਦੀ ਸੰਭਾਵਨਾ ਹੈ। ਹੁਣ ਤਕ ਸੁਪਰੀਮ ਕੋਰਟ 'ਚ ਕੋਈ ਵੀ ਮਹਿਲਾ ਚੀਫ਼ ਜਸਟਿਸ ਨਹੀਂ ਬਣੀ। ਸਤੰਬਰ 2027 'ਚ ਜਸਟਿਸ ਨਾਗਰਤਨਾ ਦੇ ਰੂਪ 'ਚ ਭਾਰਤ ਨੂੰ ਪਹਿਲੀ ਮਹਿਲਾ ਚੀਫ਼ ਜਸਟਿਸ ਮਿਲ ਸਕਦੀ ਹੈ। ਸੁਪਰੀਮ ਕੋਰਟ 'ਚ ਕਰੀਬ 2 ਸਾਲ ਬਾਅਦ ਹੋਈਆਂ ਨਵੀਆਂ ਨਿਯੁਕਤੀਆਂ ਤੋਂ ਬਾਅਦ ਜੱਜਾਂ ਦੇ ਕੁੱਲ 34 ਅਹੁਦਿਆਂ 'ਚੋਂ 33 ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਭਰ ਗਏ ਹਨ।