ਨਵੀਂ ਦਿੱਲੀ: ਸੁਰਪੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਦਿੱਲੀ-ਐਨਸੀਆਰ ‘ਚ ਨਿਰਮਾਣ ਤੇ ਪੁਰਾਣਾ ਨਿਰਮਾਣ ਡੇਗਣ ‘ਤੇ ਬੈਨ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ‘ਤੇ ਇੱਕ ਲੱਖ ਰੁਪਏ ਦਾ ਜ਼ੁਰਮਾਰਨਾ ਲਾਇਆ ਜਾਵੇਗਾ। ਉਧਰ ਕਰਚਾ ਸਾੜਨ ‘ਤੇ 5000 ਰੁਪਏ ਤਕ ਦਾ ਜ਼ੁਰਮਾਨਾ ਲਾਇਆ ਜਾਵੇਗਾ।


ਕੋਰਟ ਨੇ ਨਗਰ ਨਿਗਮ ਨੂੰ ਕਚਰਾ ਖੁੱਲ੍ਹੇ ‘ਚ ਡੰਪਿੰਗ ਕਰਨ ‘ਤੇ ਵੀ ਰੋਕ ਲਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਸ਼ੁੱਕਰਵਾਰ ਤਕ ਡੇਟਾ ਤੇ ਰਿਕਾਰਡ ਇਹ ਸਾਬਤ ਕਰੇ ਕਿ ਔਡ-ਈਵਨ ਸਿਸਟਮ ਨਾਲ ਦਿੱਲੀ ‘ਚ ਪ੍ਰਦੂਸ਼ਣ ‘ਚ ਕਮੀ ਆਈ ਹੈ, ਜਦਕਿ ਸੜਕਾਂ ‘ਤੇ ਆਟੋ-ਟੈਕਸੀਆਂ ਤੇ ਟੂ ਵਹੀਲਰ ‘ਚ ਵਾਧਾ ਹੋਇਆ ਹੈ।