ਨਵੀਂ ਦਿੱਲੀ: ਪੈਨ ਕਾਰਡ ਇੱਕ ਜ਼ਰੂਰੀ ਦਸਤਾਵੇਜ਼ ਹੋ ਗਿਆ ਹੈ। ਟੈਕਸ ਚੋਰੀ ਜਾਂ ਕਾਲੇ ਧਨ ‘ਤੇ ਨਜ਼ਰ ਰੱਖਣ ਲਈ ਸਰਕਾਰ ਨੇ ਇਸ ਨੂੰ ਕਈ ਸੇਵਾਵਾਂ ‘ਚ ਜ਼ਰੂਰੀ ਕਰ ਦਿੱਤਾ ਹੈ। ਵਿੱਤੀ ਲੈਣ-ਦੇਣ ਨੂੰ ਲੈ ਕੇ ਪ੍ਰੋਪਰਟੀ ਖਰੀਦਣ, ਵਿਦੇਸ਼ ਜਾਣ ਲਈ ਟਿਕਟ ਬੁੱਕ ਕਰਨ ਲਈ ਵੀ ਹੁਣ ਪੈਨ ਕਾਰਡ ਦੀ ਲੋੜ ਪੈਂਦੀ ਹੈ। ਬੈਂਕ ਖਾਤਿਆਂ ਨਾਲ ਜੁੜੇ ਕੰਮਾਂ, ਇਨਕਮ ਟੈਕਸ ਭਰਨ ਲਈ ਵੀ ਪੈਨ ਕਾਰਡ ਦੀ ਲੋੜ ਹੈ। ਇਸ ਤੋਂ ਇਲਾਵਾ ਹੋਰ ਕਿੱਥੇ ਜ਼ਰੂਰੀ ਹੈ, ਪੈਨ ਕਾਰਡ ਆਓ ਜਾਣਦੇ ਹਾਂ।

1. ਬੈਂਕ ‘ਚ ਅਕਾਉਂਟ ਖੋਲ੍ਹਣ ਲਈ ਪੈਨ ਕਾਰਡ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਫਿਕਸ ਡਿਪੌਜਿਟ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਪੈਨ ਕਾਰਡ ਦੇਣਾ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਬਗੈਰ ਪੈਨ ਕਾਰਡ ਇਹ ਕੰਮ ਹੁਣ ਮੁਸ਼ਕਲ ਹੋ ਗਏ ਹਨ।

2. ਕਿਸੇ ਵੀ ਬੈਂਕ ‘ਚ ਜੇਕਰ 50 ਹਜ਼ਾਰ ਰੁਪਏ ਜਾਂ ਇਸ ਤੋਂ ਜ਼ਿਆਦਾ ਜਮ੍ਹਾਂ ਕਰਵਾਉਣ ਲਈ ਵੀ ਪੈਨ ਕਾਰਡ ਦੇਣਾ ਹੋਵੇਗਾ। ਡੈਬਿਟ ਕਾਰਡ ਲਈ ਅਪਲਾਈ ਕਰਦੇ ਸਮੇਂ ਵੀ ਪੈਨ ਕਾਰਡ ਦੀ ਲੋੜ ਪਵੇਗੀ।

3. 50,000 ਤੋਂ ਜ਼ਿਆਦਾ ਕੀਮਤ ਦੇ ਮਿਊਚਲ ਫੰਡ, ਡਿਬੈਂਚਰ, ਬੌਂਡ ਖਰੀਦਣ ਲਈ ਪੈਨ ਕਾਰਡ ਦੇਣਾ ਪਵੇਗਾ। ਡੀਮੈਟ ਅਕਾਉਂਟ ਖੋਲ੍ਹਣ ਲਈ ਵੀ ਪੈਨ ਕਾਰਡ ਦੀ ਲੋੜ ਪਵੇਗੀ।

4. ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਆਪਣੀ ਗੱਡੀ ਹੋਵੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਵੀ ਪੈਨ ਕਾਰਡ ਹੋਣ ਲਾਜ਼ਮੀ ਹੈ।

5. ਜੇਕਰ ਤੁਸੀਂ ਪ੍ਰੋਪਰਟੀ ਖਰੀਦਣ ਦੀ ਸੋਚ ਰਹੇ ਹੋ ਤੇ ਤੁਹਾਡੇ ਕੋਲ ਪੈਨ ਕਾਰਡ ਨਹੀਂ ਤਾਂ ਤੁਹਾਨੂੰ ਪਹਿਲਾਂ ਪੈਨ ਕਾਰਡ ਬਣਵਾ ਲੈਣਾ ਚਾਹੀਦਾ ਹੈ।

6. ਇਸ ਦੇ ਨਾਲ ਹੀ ਜੇਕਰ ਤੁਸੀਂ ਕਿਤੇ ਵਿਦੇਸ਼ ਜਾਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਨੂੰ ਹਵਾਈ ਟਿਕਟ ਬੁੱਕ ਕਰਨ ਲਈ ਪੈਨ ਨੰਬਰ ਦੀ ਲੋੜ ਪਵੇਗੀ।

7. ਸ਼ੇਅਰ ਮਾਰਕਿਟ ‘ਚ ਵੀ ਇਨਵੈਸਟ ਕਰਨ ਲਈ ਪੈਨ ਕਾਰਡ ਦੀ ਲੋੜ ਹੈ। ਇੱਕ ਤੈਅ ਅਮਾਉਂਟ ਤੋਂ ਜ਼ਿਆਦ ਪੈਸੇ ‘ਚ ਸਟੌਕ ਖਰੀਦਣ ਲਈ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਪੈ ਸਕਦੀ ਹੈ।

8. ਹੋਟਲ ਤੇ ਰੈਸਟੋਰੈਂਟ ‘ਚ 50 ਹਜ਼ਾਰ ਤੋਂ ਜ਼ਿਆਦਾ ਪੈਮੇਂਟ ਲਈ ਪੈਨ ਕਾਰਡ ਦੀ ਜ਼ਰੂਰਤ ਹੈ।